ਨੰਗਲ ’ਚ ਪਟਰੋਲ ਪੰਪ ਕਰਿੰਦੇ ਨਾਲ ਕੁੱਟਮਾਰ/ ਬੋਤਲ ’ਚ ਪਟਰੋਲ ਨਾ ਪਾਉਣ ’ਤੇ ਕੀਤਾ ਹਮਲਾ/ ਪੰਪ ਮਾਲਕਾਂ ਨੇ ਮੰਗੀ ਸੁਰੱਖਿਆ

0
1

ਨੰਗਲ ਬੱਸ ਅੱਡੇ ਨੇੜੇ ਸਥਿਤ ਜੈਨ ਪਟਰੋਲ ਪੰਪ ਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਬੋਤਲ ਵਿਚ ਤੇਲ ਪੁਆਉਣ ਨੂੰ ਲੈ ਕੇ ਹੋਈ ਬਹਿਸ਼ ਦੌਰਾਨ ਇਕ ਸਖਸ ਨੇ ਪੰਪ ਦੇ ਕਰਿੰਦੇ ਤੇ ਹਮਲਾ ਕਰ ਦਿੱਤਾ। ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਹਮਲੇ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਉਧਰ ਘਨਟਾ ਤੋਂ ਬਾਅਦ ਪੰਪ ਮਾਲਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਪੰਪ ਦੇ ਕਰਿੰਦਿਆਂ ਨੇ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਕਰਮਚਾਰੀ ਦੇ ਦੱਸਣ ਮੁਤਾਬਕ ਉਹ ਦੇਰ ਰਾਤ ਆਪਣੀ ਡਿਊਟੀ ਪੈਟਰੋਲ ਪੰਪ ਤੇ ਦੇ ਰਿਹਾ ਸੀ ਕਿ ਐਨੇ ਨੂੰ ਇੱਕ ਨੌਜਵਾਨ ਉਸ ਕੋਲ ਆਇਆ ਤੇ ਉਸ ਕੋਲੋਂ ਬੋਤਲ ਵਿੱਚ ਪੈਟਰੋਲ ਦੀ ਮੰਗ ਕਰਨ ਲੱਗਾ। ਉਸ ਵੱਲੋਂ ਮਨ੍ਹਾਂ ਉਤੇ ਉਸ ਨੇ ਪਹਿਲਾਂ ਹੰਗਾਮਾ ਕੀਤਾ ਅਤੇ ਫਿਰ ਉਸ ਉਤੇ ਹਮਲਾ ਕਰ ਦਿੱਤਾ, ਜਿਸ ਤੋਂ ਉਸ ਨੇ ਭੱਜ ਕੇ ਜਾਨ ਬਚਾਈ। ਇਸ ਤੋਂ ਬਾਅਦ ਉਸ ਨੇ ਪੰਪ ਮਾਲਕਾਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਦ ਪੰਪ ਦੇ ਮਾਲਿਕ ਨੇ ਪੁਲਿਸ ਨੂੰ ਸੂਚਿਤ ਕੀਤਾ। ਹਮਲੇ ਦੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਪੰਪ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਰਾਤ ਵੇਲੇ ਪੰਪਾਂ ਦੇ ਕਰਿੰਦਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here