ਪੰਜਾਬ ਮਾਨਸਾ ਆਰਟੀਓ ਦਫਤਰ ’ਚ ਵਿਜੀਲੈਂਸ ਦਾ ਛਾਪਾ/ ਕਾਓ ਸੈਂਸ ਨੂੰ ਲੈ ਕੇ ਕੀਤੀ ਜਾਂਚ/ ਸਰਪ੍ਰਾਈਜ਼ ਤੌਰ ’ਤੇ ਕੀਤੀ ਚੈਕਿੰਗ By admin - June 26, 2026 0 2 Facebook Twitter Pinterest WhatsApp ਵਿਜੀਲੈਂਸ ਵਿਭਾਗ ਵੱਲੋਂ ਮਾਨਸਾ ਦੇ ਆਰਟੀਓ ਦਫਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੇ ਦੌਰਾਨ ਵਿਭਾਗ ਦੇ ਰਿਕਾਰਡ ਦੀ ਜਾਂਚ ਕੀਤੀ ਗਈ। ਵਿਜੀਲੈਸ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਨਯੋਗ ਡਾਇਰੈਕਟਰ ਅਤੇ ਐਸਐਸਪੀ ਵਿਜੀਲੈਂਸ ਵਿਭਾਗ ਦੇ ਆਦੇਸ਼ਾਂ ਅਨੁਸਾਰ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਕਾਉ ਸੈਸ ਨੂੰ ਲੈ ਕੇ ਚੈਕਿੰਗ ਕੀਤੀ ਗਈ ਹੈ ਪਰ ਜੇਕਰ ਰਿਕਾਰਡ ਵਿੱਚ ਕੁੱਝ ਗੜਬੜੀ ਸਾਹਮਣੇ ਆਈ ਤਾਂ ਉਸਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਅਧਿਕਾਰੀ ਛੁੱਟੀ ਉਤੇ ਹਨ, ਇਸ ਲਈ ਬਾਅਦ ਵਿਚ ਰਿਕਾਰਡ ਤਲਬ ਕਰ ਕੇ ਜਾਂਚ ਕੀਤੀ ਜਾਵੇਗੀ।