ਪੰਜਾਬ ਮੁਕਤਸਰ ’ਚ ਫਰਜ਼ੀ ਨਸ਼ਾ ਛੁਡਾਊ ਕੇਂਦਰਾਂ ਦਾ ਪਰਦਾਫਾਸ਼/ ਸਿਹਤ ਵਿਭਾਗ ਦੀ ਟੀਮ ਨੇ ਦੋ ਕੇਂਦਰਾਂ ’ਤੇ ਮਾਰਿਆ ਛਾਪਾ/ 45 ਵਿਅਕਤੀਆਂ ਨੂੰ ਮਲੋਟ ਹਸਪਤਾਲ ਕੀਤਾ ਸ਼ਿਫਟ By admin - June 26, 2026 0 1 Facebook Twitter Pinterest WhatsApp ਮਲੋਟ ਸਿਵਲ ਸਰਜਨ ਨੇ ਮਹਾਰਾਜਾ ਰਣਜੀਤ ਸਿੰਘ ਕਾਲਜ ਨੇੜੇ ਫਰਜ਼ੀ ਨਸ਼ਾ ਛੁਡਾਉ ਕੇਂਦਰਾਂ ਵਿਚ ਛਾਪੇਮਾਰੀ ਕਰ ਕੇ 45 ਦੇ ਕਰੀਬ ਮਰੀਜ਼ਾਂ ਨੂੰ ਛੁਡਵਾ ਕੇ ਸਥਾਨਕ ਸਿਵਲ ਹਸਪਤਾਲ ਦੇ ਨਸ਼ਾ ਛੁਡਾਉ ਕੇਂਦਰ ਵਿਖੇ ਸ਼ਿਫਟ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਕੇਂਦਰ ਪਿੰਡ ਮਲੋਟ ਤੇ ਕੱਠਿਆਂਵਾਲੀ ਵਿਖੇ ਬਣੇ ਹੋਏ ਸਨ। ਵਿਭਾਗ ਦੀ ਟੀਮ ਨੇ ਇਨ੍ਹਾਂ ਸੈਂਟਰਾਂ ਨੂੰ ਸੀਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।