ਪੰਜਾਬ ਹੁਸ਼ਿਆਰਪੁਰ ਵਾਸੀ ਨੌਜਵਾਨ ਦੀ ਇਟਲੀ ’ਚ ਮੌਤ/ ਪੁਲਿਸ ਹਿਰਾਸਤ ਦੌਰਾਨ ਗਈ ਜਾਨ/ ਪਰਿਵਾਰ ਨੇ ਮੰਗਿਆ ਇਨਸਾਫ By admin - June 26, 2026 0 2 Facebook Twitter Pinterest WhatsApp ਹੁਸ਼ਿਆਰਪੁਰ ਦੇ ਬਲਾਕ ਦਸੂਹਾ ਅਧੀਨ ਆਉਂਦੇ ਕਸਬਾ ਮਿਆਣੀ ਨਾਲ ਸਬੰਧਤ ਪੰਜਾਬੀ ਨੌਜਵਾਨ ਦੀ ਇਟਲੀ ਵਿਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਪਰਿਵਾਰ ਦੇ ਦੱਸਣ ਮੁਤਾਬਕ 23 ਸਾਲਾ ਸੁਖਵਿੰਦਰ ਸਿੰਘ ਸੋਨੂ ਨੂੰ ਉੱਥੋਂ ਦੀ ਪੁਲਿਸ ਨੇ ਬੱਚੀ ਨਾਲ ਛੇੜਛਾੜ ਦੇ ਇਲਜਾਮ ਹੇਠ ਹਿਰਾਸਤ ਵਿਚ ਲਿਆ ਸੀ, ਜਿਥੇ ਉਸ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਪਰਿਵਾਰ ਨੇ ਇਟਲੀ ਸਰਕਾਰ ਨੂੰ ਘਟਨਾ ਦੀ ਨਿਰਪੱਖ ਜਾਂਚ ਕਰਵਾਉਣ ਤੇ ਮ੍ਰਿਤਕ ਦੇਹ ਵਾਪਸ ਭੇਜਣ ਦੀ ਅਪੀਲ ਕੀਤੀ ਹੈ।