ਬਠਿੰਡਾ-ਮੌੜ ਰੋਡ ‘ਤੇ ਵਾਪਰਿਆ ਭਿਆਨਕ ਹਾਦਸਾ/ ਟਿੱਪਰ-ਟਰੈਕਟਰ ਤੇ ਬੱਸ ਦੀ ਜ਼ੋਰਦਾਰ ਟੱਕਰ/ ਜਾਨੀ ਹਾਨੀ ਤੋਂ ਬਚਾਅ, ਵਾਹਨਾਂ ਦਾ ਨੁਕਸਾਨ

0
1

ਬਠਿੰਡਾ-ਮੌੜ ਮੁੱਖ ਸੜਕ ‘ਤੇ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਇੱਕ ਟਿੱਪਰ, ਟਰੈਕਟਰ-ਟਰਾਲੀ ਅਤੇ ਸਵਾਰੀਆਂ ਨਾਲ ਭਰੀ ਗੋਬਿੰਦ ਬੱਸ ਆਪਸ ਵਿੱਚ ਟਕਰਾ ਗਏ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਰੈਕਟਰ ਟਿੱਪਰ ਅਤੇ ਬੱਸ ਦੇ ਵਿਚਕਾਰ ਫਸ ਗਿਆ ਅਤੇ ਤਿੰਨੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਹਾਦਸੇ ਦੌਰਾਨ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ, ਪਰ ਖੁਸ਼ਕਿਸਮਤੀ ਨਾਲ ਸਾਰੇ ਯਾਤਰੀ ਸੁਰੱਖਿਅਤ ਰਹੇ ਅਤੇ ਸਿਰਫ਼ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਟਰੈਕਟਰ ਚਾਲਕ ਨੇ ਦੋਸ਼ ਲਾਇਆ ਕਿ ਪਿੱਛੋਂ ਆ ਰਹੇ ਟਿੱਪਰ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਟੱਕਰ ਮਾਰੀ, ਜਿਸ ਕਾਰਨ ਟਰੈਕਟਰ ਅੱਗੇ ਜਾ ਕੇ ਬੱਸ ਨਾਲ ਟਕਰਾ ਗਿਆ। ਉੱਧਰ ਪੁਲਿਸ ਅਨੁਸਾਰ ਚੜ੍ਹਾਈ ਦੌਰਾਨ ਟਰੈਕਟਰ ਵੱਲੋਂ ਅਚਾਨਕ ਬ੍ਰੇਕ ਲਗਾਏ ਜਾਣ ਕਾਰਨ ਪਿੱਛੋਂ ਆ ਰਹੇ ਟਿੱਪਰ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਹਾਦਸਾ ਵਾਪਰ ਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਟਰੈਕਟਰ ਚਾਲਕ ਮੁਤਾਬਕ ਉਹ ਮੌੜ ਵੱਲ ਜਾ ਰਿਹਾ ਸੀ। ਇੱਧਰੋਂ ਪਿੱਛੋਂ ਇੱਕ ਟਿੱਪਰ ਆ ਰਿਹਾ ਸੀ, ਜਿਸ ਨੇ ਪਿੱਛੋਂ ਆ ਕੇ ਜ਼ੋਰਦਾਰ ਟੱਕਰ ਮਾਰੀ। ਟੱਕਰ ਮਾਰਨ ਤੋਂ ਬਾਅਦ ਵੀ ਉਹ ਪਿੱਛੇ ਨਹੀਂ ਹਟਿਆ ਅਤੇ ਧੱਕੀ ਲੈ ਕੇ ਆਇਆ, ਜਿਸ ਕਾਰਨ ਟਰੈਕਟਰ ਅੱਗੇ ਜਾ ਕੇ ਬੱਸ ਵਿੱਚ ਵੱਜ ਗਿਆ। ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਬੱਸ ਬੱਸ ਵਾਲੇ ਦੀ ਬਾਂਹ ‘ਤੇ ਮਾੜੀ-ਮੋਟੀ ਸੱਟ ਲੱਗੀ ਹੈ ਅਤੇ ਟਰੈਕਟਰ ਦਾ ਥੋੜ੍ਹਾ ਨੁਕਸਾਨ ਹੋਇਆ ਹੈ। ਬੱਸ ਮੌੜ ਤੋਂ ਬਠਿੰਡਾ ਵੱਲ ਜਾ ਰਹੀ ਸੀ ਅਤੇ ਟਿੱਪਰ ਵੀ ਇਸੇ ਪਾਸੇ ਆ ਰਿਹਾ ਸੀ। ਟਿੱਪਰ ਵਾਲਿਆਂ ਦੀ ਗਲਤੀ ਹੈ, ਨਾ ਉਨ੍ਹਾਂ ਦੇ ਕੋਈ ਇੰਡੀਕੇਟਰ ਚੱਲਦੇ ਹਨ ਅਤੇ ਨਾ ਹੀ ਨੰਬਰ ਪਲੇਟ ਸਹੀ ਹੈ।
ਮੌਕੇ ਤੇ ਪਹੁੰਚੇ ਏਐਸਆਈ ਮੰਦਰ ਸਿੰਘ ਦੇ ਦੱਸਣ ਮੁਤਾਬਕ ਇਹ ਹਾਦਸਾ ਚੜ੍ਹਾਈ ਚੜ੍ਹਦੇ ਸਮੇਂ ਵਾਪਰਿਆ ਹੈ। ਅੱਗੇ ਇੱਕ ਟਰੈਕਟਰ-ਟਰਾਲੀ ਜਾ ਰਹੀ ਸੀ, ਜਿਸ ਨੇ ਅਚਾਨਕ ਬ੍ਰੇਕਾਂ ਮਾਰ ਦਿੱਤੀਆਂ। ਪਿੱਛੋਂ ਆ ਰਹੇ ਟਿੱਪਰ ਤੋਂ ਗੱਡੀ ਕੰਟਰੋਲ ਨਹੀਂ ਹੋਈ ਅਤੇ ਉਸ ਨੇ ਪਿੱਛੋਂ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਟਰੈਕਟਰ ਅੱਗੇ ਆ ਰਹੀ ਬੱਸ ਵਿੱਚ ਜਾ ਵੱਜਿਆ। ਹਾਦਸੇ ਵਿਚ ਜਾਨੀ ਨੁਕਸਾਨ ਦਾ ਬਚਾਅ ਰਿਹਾ ਹੈ ਜਦਕਿ ਗੱਡੀਆਂ ਦਾ ਹੀ ਮਾੜਾ-ਮੋਟਾ ਨੁਕਸਾਨ ਹੋਇਆ ਹੈ।

LEAVE A REPLY

Please enter your comment!
Please enter your name here