ਰੋਪੜ ਪੁਲਿਸ ਦਾ ਕੂੜਾ ਸੁੱਟਣ ਮਾਮਲੇ ’ਚ ਐਕਸ਼ਨ/ ਤਿੰਨ ਵਿਅਕਤੀਆਂ ਖਿਲਾਫ਼ ਦਰਜ ਕੀਤਾ ਮਾਮਲਾ

0
2

ਰੋਪੜ ਪੁਲਿਸ ਨੇ ਸੜਕ ਕੰਢੇ ਕੂੜੇ ਸੁਟਣ ਦੇ ਦੋਸ਼ਾਂ ਹੇਠ ਤਿੰਨ ਜਣਿਆਂ ਖਿਲਾਫ ਕਾਰਵਾਈ ਕੀਤੀ ਹੈ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਐਸਡੀਐਮ ਅੱਗੇ ਪੇਸ਼ ਕੀਤਾ। ਪੁਲਿਸ ਨੇ ਇਹ ਕਾਰਵਾਈ ਮਿਊਂਸਪਲ ਕਮੇਟੀ ਦੇ ਮੁਲਾਜ਼ਮਾਂ ਦੀ ਸ਼ਿਕਾਇਤ ਤੇ ਕੀਤੀ ਹੈ। ਜਾਣਕਾਰੀ ਅਨੁਸਾਰ ਮਿਉਂਸਪਲ ਮੁਲਾਜਮਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹਿਆ ਤਾਂ ਉਨ੍ਹਾਂ ਨੇ ਬਹਿਸ਼ਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਮੁਲਾਜਮਾਂ ਨੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ।
ਪੁਲਿਸ ਦੇ ਦੱਸਣ ਮੁਤਾਬਕ ਰੋਪੜ ਛੋਟੀ ਹਵੇਲੀ ਦੇ ਨਜ਼ਦੀਕ ਪਹਿਲਾਂ ਇੱਕ ਕੂੜੇ ਦਾ ਡੰਪ ਬਣਿਆ ਹੋਇਆ ਸੀ, ਜਿਸ ਨੂੰ ਮਿਊਸੀਪਲ ਕਮੇਟੀ ਨੇ ਮਸ਼ੀਨਾਂ ਲਗਾ ਕੇ ਸਾਫ ਕਰਵਾ ਦਿੱਤਾ ਸੀ ਅਤੇ ਨੇੜਲੇ ਟੋਬੇ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ। ਇਸੇ ਦੌਰਾਨ ਤਿੰਨ ਵਿਅਕਤੀਆਂ ਵੱਲੋਂ ਮੁੜ ਕੂੜਾ ਸੁੱਟਿਆ ਗਿਆ, ਜਿਸ ਦਾ ਮੌਕੇ ਤੇ ਮੌਜੂਦ ਮਸੀਪਲ ਕਮੇਟੀ ਦੇ ਕਰਮਚਾਰੀਆਂ ਨੇ ਵਿਰੋਧ ਕੀਤਾ ਤਾਂ ਮੁਲਜਮਾਂ ਨੇ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮਿਊਸੀਪਲ ਕਮੇਟੀ ਦੇ ਕਰਮਚਾਰੀਆਂ ਨੇ ਸਿਟੀ ਪੁਲਿਸ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਤਿੰਨਾਂ ਨੂੰ ਹਿਰਾਸਤ ਵਿਚ ਲੈ ਕੇ  ਐਸਡੀਐਮ ਅੱਗੇ ਪੇਸ਼ ਕਰ ਦਿੱਤਾ।
ਐਸਐਚ ਓ ਪਵਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਫਾਈ ਕਰਮਚਾਰੀਆਂ ਦੇ ਰੋਕਣ ਦੇ ਬਾਵਜੂਦ ਵੀ ਇਹਨਾਂ ਵਿਅਕਤੀਆਂ ਵੱਲੋਂ ਕੂੜਾ ਸੁੱਟਣ ਤੋਂ ਨਾ ਰੁਕੇ ਅਤੇ ਮਿਊਸੀਪਲ ਕਮੇਟੀ ਦੇ ਸੈਂਟਰੀ ਇੰਸਪੈਕਟਰ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕਰ ਇਹਨਾਂ ਨੂੰ ਅੱਜ ਐਸਡੀਐਮ ਦੇ ਪੇਸ਼ ਕੀਤਾ ਗਿਆ। ਐਸਐਚਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਤਿੰਨੋ ਵਿਅਕਤੀ ਪਿੰਡ ਸ਼ਾਮਪੁਰਾ ਦੇ ਰਹਿਣ ਵਾਲੇ ਹਨ ਇਹਨਾਂ ਕੀ ਪਹਿਚਾਨ ਇਸਤਾਕ ਅਲੀ, ਕਮਲ ਕਾਂਤ ਅਤੇ ਨਿਸ਼ਾ ਦਲੀ ਵਜੋਂ ਹੋਈ ਹੈ।

LEAVE A REPLY

Please enter your comment!
Please enter your name here