ਸੰਗਰੂਰ ਦੇ ਹਾਲਾਤਾਂ ਨੂੰ ਲੈ ਕੇ ਸਰਕਾਰ ’ਤੇ ਵਰ੍ਹੇ ਵਿਰੋਧੀ/ ਅਕਾਲੀ ਦਲ ਪੁਨਰਸੁਰਜੀਤ ਆਗੂ ਨੇ ਸਾਧੇ ਨਿਸ਼ਾਨੇ/ ਹਲਕਾ ਪ੍ਰਧਾਨ ਰਿਪੁਦਮਨ ਢਿੱਲੋਂ ਵੱਲੋਂ ਧਰਨੇ ਦੀ ਚਿਤਾਵਨੀ

0
2

 

ਸੀਐਮ ਸਿਟੀ ਵਜੋਂ ਜਾਣੇ ਜਾਂਦੇ ਸੰਗਰੂਰ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਿਆ ਹੈ। ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਪ੍ਰਧਾਨ ਰਿਪੁਦਮਨ ਢਿੱਲੋਂ ਨੇ ਸੰਗਰੂਰ ਹਾਲਾਤ ਦਿਖਾਉਂਦਿਆਂ ਸਰਕਾਰ ਵੱਲ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬਰਨਾਲਾ ਕੈਂਚੀਆਂ ਤੋਂ ਫੁਹਾਰਾ ਚੌਂਕ ਸੜਕ ਉਤੇ ਗੋਡੇ ਗੋਡੇ ਟੋਏ ਪਏ ਹੋਏ ਨੇ ਪਰ ਮੁੱਖ ਮੰਤਰੀ ਦਾ ਸ਼ਹਿਰ ਹੋਣ ਦਾ ਬਾਵਜੂਦ ਕਿਸੇ ਨੇ ਸਾਰ ਨਹੀਂ ਲਈ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਿਸੇ ਵੀ ਇਲਾਕੇ ਵਿਚ ਚਲੇ ਜਾਓ, ਸੜਕਾਂ ਦੇ ਹਾਲਾਤ ਇਸੇ ਤਰ੍ਹਾਂ ਦੇ ਬਣੇ ਹੋਏ ਨੇ। ਉਨ੍ਹਾਂ ਕਿਹਾ ਕਿ ਬਰਸਾਤਾਂ ਦਾ ਮੌਸਮ ਆਉਣ ਵਾਲਾ ਹੈ ਪਰ ਬਰਸਾਤੀ ਨਾਲਿਆਂ ਦੀ ਸਫਾਈ ਦੇ ਟੈਂਡਰ ਨਹੀਂ ਲੱਗਿਆ ਜਿਸ ਕਾਰਨ ਆਉਣ ਵਾਲੇ  ਸਮੇਂ ਵਿਚ ਹਾਲਾਤ ਹੋਰ ਖਰਾਬ ਹੋਣ ਦੇ ਆਸਾਰ ਹਨ।  ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਪਾਸੇ ਛੇਤੀ ਧਿਆਨ ਨਾ ਦਿੱਤਾ ਤਾਂ ਅਕਾਲੀ ਦਲ ਪੁਰਨ ਸੁਰਜੀਤ ਵੱਲੋਂ ਵੱਡਾ ਧਰਨਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਕੌਂਸਲਰ ਵਿਜੈ ਲੰਕੋਸ਼ ਨੇ ਵੀ ਸ਼ਹਿਰ ਦੇ ਮੰਦੇ ਹਾਲਾਤਾਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ।
ਉੱਥੇ ਹੀ MC ਵਿਜੈ ਲੰਕੇਸ਼  ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਅੱਜ ਅਸੀਂ ਪਟਿਆਲਾ ਗੇਟ ਮੇਨ ਬਾਜ਼ਾਰ ‘ਚ ਖੜ੍ਹੇ ਹਾਂ, ਜਿਸ ਨੂੰ ਸ਼ਹਿਰ ਦਾ ਦਿਲ ਕਿਹਾ ਜਾਂਦਾ ਹੈ। ਬਾਲਮੀਕਿ ਚੌਂਕ ਤੋਂ ਲੈ ਕੇ ਬਰਨਾਲਾ ਕੈਂਚੀਆਂ ਤੱਕ ਪੂਰੇ ਰੋਡ ਦਾ ਬੁਰਾ ਹਾਲ ਹੈ। ਤੁਸੀਂ ਸ਼ਹਿਰ ਦੇ ਕਿਸੇ ਵੀ ਕੋਨੇ ‘ਚ ਨਿਕਲ ਜਾਓ, ਤੁਹਾਨੂੰ ਕੂੜੇ ਦੇ ਵੱਡੇ-ਵੱਡੇ ਢੇਰ ਮਿਲਣਗੇ।ਜਦੋਂ ਕਿ ਸੰਗਰੂਰ ਨੂੰ ‘ਸੀਐਮ ਸਿਟੀ’ ਕਿਹਾ ਜਾਂਦਾ ਹੈ। ਅਸੀਂ ਪਟਿਆਲਾ ਅਤੇ ਬਠਿੰਡਾ ਵਰਗੀਆਂ ਸੀਐਮ ਸਿਟੀਆਂ ਵੀ ਦੇਖੀਆਂ ਨੇ, ਤੁਸੀਂ ਅੱਜ ਵੀ ਜਾ ਕੇ ਉਹਨਾਂ ਦੇ ਹਾਲਾਤ ਦੇਖ ਲਓ ਤੇ ਸਾਡੇ ਸੰਗਰੂਰ ਦੇ ਮੌਜੂਦਾ ਹਾਲਾਤ ਦੇਖ ਲਓ। ਲੋਕਾਂ ਨੂੰ ਆਸ ਸੀ ਕਿ ਭਗਵੰਤ ਸਿੰਘ ਮਾਨ ਸਾਡੇ ਸੰਗਰੂਰ ਦੇ ਵਸਨੀਕ ਨੇ, ਇੱਥੋਂ ਦੇ ਐਮਪੀ ਵੀ ਰਹੇ ਨੇ, ਤਾਂ ਸੀਐਮ ਬਣਨ ਤੋਂ ਬਾਅਦ ਵੱਡੇ ਪੱਧਰ ‘ਤੇ ਵਿਕਾਸ ਹੋਵੇਗਾ, ਪਰ ਇੱਥੇ ਬਿਲਕੁਲ ਉਲਟ ਹੋ ਰਿਹਾ ਹੈ। ਅੱਜ ਵਿਧਾਇਕ ਨਰਿੰਦਰ ਕੌਰ ਭਰਾਜ ਵੀ ‘ਆਪ’ ਦੇ ਨੇ, ਸੀਐਮ ਵੀ ‘ਆਪ’ ਦੇ ਨੇ ਅਤੇ ਨਗਰ ਕੌਂਸਲ ਵੀ ਇਹਨਾਂ ਦੇ ਅਧੀਨ ਹੈ, ਫਿਰ ਵੀ ਕੰਮ ਠੱਪ ਪਏ ਨੇ।

LEAVE A REPLY

Please enter your comment!
Please enter your name here