ਪੰਜਾਬ ਤਰਨ ਤਾਰਨ ’ਚ ਕਿਸਾਨਾਂ ਦਾ ਪ੍ਰਦਰਸ਼ਨ/ ਨਹਿਰੀ ਪਾਣੀ ਨਾਲ ਨੁਕਸਾਨ ਖਿਲਾਫ ਨਾਅਰੇਬਾਜ਼ੀ/ ਮੋਗਾ ਟੁੱਟਣ ਨਾਲ 50 ਏਕੜ ਫ਼ਸਲਾਂ ਬਰਬਾਦ By admin - June 12, 2026 0 2 Facebook Twitter Pinterest WhatsApp ਤਰਨ ਤਾਰਨ ਦੇ ਤਲਵੰਡੀ ਚਾਣ ਚੱਕ ਦੇ ਨੇੜੇ ਸੂਏ ਦੇ ਕੰਢੇ ਤੇ ਬਣਿਆ ਨਹਿਰੀ ਪਾਣੀ ਵਾਲਾ ਮੋਗਾ ਟੁੱਟਣ ਦਾ ਮੁੱਦਾ ਗਰਮਾ ਗਿਆ ਹੈ। ਮੋਗੇ ਦੇ ਪਾਣੀ ਨਾਲ ਪਿੰਡ ਜੰਡ ਮਾਹਣੇ ਕੇ ਅਤੇ ਮਾਣ ਪਿੰਡ ਦੀਆਂ 150 ਏਕੜ ਦੇ ਕਰੀਬ ਫਸਲਾਂ ਪਾਣੀ ਵਿੱਚ ਡੁੱਬਣ ਕਾਰਨ ਖਰਾਬ ਗਈਆਂ ਹਨ। ਇਕੱਤਰ ਹੋਏ ਕਿਸਾਨਾਂ ਨੇ ਨਹਿਰ ਮਹਿਕਮੇ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਕਿਸਾਨਾਂ ਨੇ ਪਾਣੀ ਨਾਲ ਹੋਏ ਨੁਕਸਾਨ ਲਈ ਮੁਆਵਜਾ ਮੰਗਿਆ ਹੈ। ਇਸ ਸਬੰਧੀ ਜਾਣਕਾਰੀ ਦੇਣ ਦੇ ਹੋਏ ਪੀੜਤ ਕਿਸਾਨ ਕਰਨੈਲ ਸਿੰਘ ਗੁਰਭੇਜ ਸਿੰਘ ਰਵੇਲ ਸਿੰਘ ਨੇ ਦੱਸਿਆ ਕਿ ਪਿੰਡ ਤਲਵੰਡੀ ਚਾਨ ਚੱਕਦੇ ਨਜਦੀਕ ਜੋ ਪੰਜਾਬ ਸਰਕਾਰ ਨੇ ਨਵਾਂ ਸੂਆ ਬਣਾਇਆ ਹੈ, ਉਸ ਵਿੱਚ ਪਾਣੀ ਜਿਆਦਾ ਆ ਜਾਣ ਕਾਰਨ ਸੂਏ ਦੇ ਨਾਲ ਜੋ ਖਾਲਾ ਵਿੱਚ ਨਹਿਰੀ ਪਾਣੀ ਜਾਂਦਾ ਹੈ ਉਸ ਦਾ ਮੋਗਾ ਟੁੱਟ ਗਿਆ ਅਤੇ ਇਹ ਮੋਗਾ ਦੋ ਦਿਨ ਤੋਂ ਟੁੱਟਾ ਖੋਇਆ ਹੈ ਅਤੇ ਇਸ ਜਗਹਾ ਤੋਂ ਤਕਰੀਬਨ ਦੋ ਕਿਲੋਮੀਟਰ ਦੂਰ ਹੈ ਜਿਸ ਦਾ ਪਾਣੀ ਤੇਜ ਹੋਣ ਕਾਰਨ ਇਹ ਪਾਣੀ ਤਕਰੀਬਨ 150 ਏਕੜ ਜਮੀਨ ਵਿੱਚ ਫੈਲ ਗਿਆ ਅਤੇ ਇਸ ਨਾਲ ਲੱਗੀ ਹੋਈ ਝੋਨੇ ਦੀ ਫਸਲ ਵੀ ਡੁੱਬ ਗਈ ਅਤੇ ਜੋ ਝੋਨਾ ਲੱਗਣਾ ਸੀ ਉਸਦੀ ਪਨੀਰੀ ਵੀ ਡੁੱਬ ਗਈ ਅਤੇ ਜੋ ਪਸ਼ੂਆਂ ਦੇ ਚਾਰੇ ਸਨ ਉਹ ਵੀ ਡੁੱਬ ਕੇ ਖਰਾਬ ਹੋ ਗਏ ਇਥੋਂ ਤੱਕ ਕਿ ਹੁਣ ਇਹ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਦਾ ਜਾ ਰਿਹਾ ਹੈ ਪਰ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਕਿਸਾਨਾਂ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਨਹਿਰ ਮਹਿਕਮੇ ਦੇ ਸੰਬੰਧਤ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਪਰ ਅੱਗਿਓ ਇਸ ਪਾਣੀ ਨੂੰ ਰੋਕ ਲਾਉਣ ਦੀ ਬਜਾਏ ਇਹ ਮਹਿਕਮੇ ਦੇ ਅਧਿਕਾਰੀ ਸਾਨੂੰ ਹੀ ਗਲਤ ਠਹਿਰਾ ਰਹੇ ਹਨ ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਵੱਡੇ ਨੁਕਸਾਨ ਹੋਣ ਦਾ ਖਾਲਸਾ ਬਣਿਆ ਹੋਇਆ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਨਹਿਰ ਮਹਿਕਮੇ ਦੇ ਅਧਿਕਾਰੀਆਂ ਨੂੰ ਆਦੇਸ਼ ਦੇ ਕੇ ਇਸ ਪਾਣੀ ਨੂੰ ਜਿੱਥੇ ਬੰਦ ਕਰਵਾਇਆ ਜਾਵੇ ਉੱਥੇ ਲਾਪਰਵਾਹੀ ਕਰਨ ਵਾਲੇ ਨਹਿਰ ਮਹਿਕਮੇ ਦੇ ਅਧਿਕਾਰੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜੋ ਫਸਲਾਂ ਉਹਨਾਂ ਦੀਆਂ ਖਰਾਬ ਹੋ ਚੁੱਕੀਆਂ ਹਨ ਉਸ ਦਾ ਬਣਦਾ ਮੁਆਵਜਾ ਉਹਨਾਂ ਨੂੰ ਦਿੱਤਾ ਜਾਵੇ।