ਪੰਜਾਬ ਪਟਿਆਲਾ ’ਚ ਸਾਂਝੀ ਕੰਧ ਨੂੰ ਲੈ ਕੇ ਭਿੱੜੇ ਪਰਿਵਾਰ/ ਦੋਵੇਂ ਧਿਰਾਂ ਦੇ ਕਈ ਲੋਕ ਜ਼ਖਮੀ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭੀ By admin - June 12, 2026 0 2 Facebook Twitter Pinterest WhatsApp ਪਟਿਆਲਾ ਦੀ ਗੋਪਾਲ ਕਾਲੋਨੀ ਇਲਾਕੇ ਅੰਦਰ ਦੋ ਪਰਿਵਾਰਾਂ ਵਿਚਾਲੇ ਸਾਂਝੀ ਕੰਧ ਨੂੰ ਲੈ ਕੇ ਝਗੜਾ ਹੋ ਗਿਆ। ਬਾਅਦ ਵਿਚ ਝਗੜਾ ਐਨਾ ਵੱਧ ਗਿਆ ਕਿ ਦੋਵੇਂ ਧਿਰਾਂ ਨੇ ਇਕ-ਦੂਜੇ ਤੇ ਹਮਲਾ ਕਰ ਦਿੱਤਾ। ਝਗੜੇ ਵਿਚ ਲਕਸ਼ਮੀ ਤੇ ਅੰਸ਼ੂ ਨਾਮਕ ਵਿਅਕਤੀਂਆਂ ਦੇ ਸੱਟਾਂ ਲੱਗੀਂਆਂ ਨੇ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਉਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਕੋਤਵਾਲੀ ਪਟਿਆਲਾ ਦੀ ਐਸਐਚਓ ਜਸਪ੍ਰੀਤ ਕਾਹਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਗੋਪਾਲ ਕਾਲੋਨੀ ਇਲਾਕੇ ਵਿੱਚ ਦੋ ਗੁਆਂਢੀ ਪਰਿਵਾਰਾਂ ਵਿਚਾਲੇ ਝਗੜਾ ਹੋ ਗਿਆ। ਦੋਵਾਂ ਪਰਿਵਾਰਾਂ ਦੀ ਇੱਕ ਸਾਂਝੀ ਕੰਧ ਹੈ ਅਤੇ ਇਸੇ ਗੱਲ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਵਿਵਾਦ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਧਿਰਾਂ ਵਿਚਾਲੇ ਹੋਏ ਝਗੜਿਆਂ ਦੇ ਮਾਮਲੇ ਥਾਣੇ ਵਿੱਚ ਸਮਝੌਤੇ ਰਾਹੀਂ ਨਿਪਟਾਏ ਗਏ ਸਨ। ਇਸ ਵਾਰ ਵਿਵਾਦ ਕਾਫੀ ਵੱਧ ਗਿਆ, ਜਿਸ ਦੌਰਾਨ ਲਕਸ਼ਮੀ ਅਤੇ ਅੰਸ਼ੂ ਨਾਮਕ ਵਿਅਕਤੀਆਂ ਨੂੰ ਸੱਟਾਂ ਲੱਗੀਆਂ। ਜ਼ਖ਼ਮੀਆਂ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਪੁਲਿਸ ਵੱਲੋਂ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਝਗੜੇ ਦਾ ਕੋਈ ਖਾਸ ਕਾਰਨ ਸਾਹਮਣੇ ਨਹੀਂ ਆਇਆ, ਸਗੋਂ ਦੋਵਾਂ ਪਰਿਵਾਰਾਂ ਵਿਚਾਲੇ ਪਹਿਲਾਂ ਤੋਂ ਚੱਲ ਰਹੀ ਕਹਾ-ਸੁਣੀ ਅਤੇ ਆਪਸੀ ਰੰਜਿਸ਼ ਕਾਰਨ ਇਹ ਵਿਵਾਦ ਵਧ ਗਿਆ। ਘਟਨਾ ਦੌਰਾਨ ਇੱਕ ਬੱਚੇ ਨੂੰ ਵੀ ਸੱਟਾਂ ਲੱਗੀਆਂ ਹਨ। ਬੱਚੇ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਵੀ ਕਾਰਵਾਈ ਕੀਤੀ ਗਈ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ। ਐਸਐਚਓ ਜਸਪ੍ਰੀਤ ਕਾਹਲੋਂ ਨੇ ਕਿਹਾ ਕਿ ਜਾਂਚ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।