ਪੰਜਾਬ ਲੁਧਿਆਣਾ ’ਚ ਸੁਨਿਆਰੇ ਦੀ ਦੁਕਾਨ ’ਤੇ ਦਿਨ ਦਿਹਾੜੇ ਖੋਹ/ ਗ੍ਰਾਹਕ ਬਣ ਕੇ ਆਇਆ ਸ਼ਖਸ਼ ਹਾਰ ਲੈ ਕੇ ਫਰਾਰ/ ਦੁਕਾਨਦਾਰਾਂ ’ਚ ਰੋਸ, ਪੁਲਿਸ ਕਰ ਰੀਹ ਜਾਂਚ By admin - June 10, 2026 0 3 Facebook Twitter Pinterest WhatsApp ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਇਕ ਸੁਨਿਆਰੇ ਨਾਲ ਦਿਨ-ਦਿਹਾੜੇ ਵੱਡੀ ਖੋਹ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਇੱਥੇ ਗ੍ਰਾਹਕ ਬਣ ਕੇ ਆਇਆ ਚਾਲਾਕ ਲੁਟੇਰਾ 5 ਲੱਖ ਕੀਮਤ ਦਾ ਸੋਨੇ ਦਾ ਹਾਰ ਲੈ ਕੇ ਫਰਾਰ ਹੋ ਗਿਆ। ਖੋਹ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸਾਹਮਣੇ ਆਈਆਂ ਤਸਵੀਰਾਂ ਵਿਚ ਲੁਟੇਰਾ ਸੋਨੇ ਦੇ ਗਹਿਣੇ ਲੈ ਕੇ ਭੱਜਦਾ ਦਿਖਾਈ ਦੇ ਰਿਹਾ ਹੈ। ਪੁਲਿਸ ਨੇ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ ਸ਼ਹਿਰ ਦੇ ਸੁਨਿਆਰਿਆਂ ਅੰਦਰ ਘਟਨਾ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ। ਸੁਨਿਆਰਾ ਭਾਈਚਾਰੇ ਦੇ ਦੱਸਣ ਮੁਤਾਬਕ ਬੀਤੇ ਸੋਮਵਾਰ ਨੂੰ ਇੱਕ ਔਰਤ ਵੱਲੋਂ ਚਾਂਦੀ ਦੀ ਚੇਨ ਚੋਰੀ ਕਰ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਅੱਜ ਇਹ ਘਟਨਾ ਵਾਪਰ ਗਈ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਦੁਕਾਨ ਅਤੇ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਖਬਰਾਂ ਮੁਤਾਬਕ ਤਾਜ਼ਾ ਘਟਨਾ ਦੁਪਹਿਰ 12 ਵਜੇ ਦੀ ਹੈ ਜਦੋਂ ਸਰਾਫ਼ਾ ਬਾਜ਼ਾਰ ਸਥਿਤ ਆਤਮ ਜਵੈਲਰਜ਼ ਦੀ ਦੁਕਾਨ ‘ਤੇ ਇਕ ਨੌਜਵਾਨ ਸੋਨੇ ਦਾ ਹਾਰ ਖ਼ਰੀਦਣ ਲਈ ਆਇਆ। ਉਸ ਨੇ ਪਹਿਲਾਂ ਹਾਰ ਕਢਵਾ ਲਿਆ ਤੇ ਫਿਰ ਦੁਕਾਨਦਾਰ ਨੂੰ ਗੱਲਾਂ ਵਿੱਚ ਉਲਝਾ ਲਿਆ। ਇਸ ਤੋਂ ਬਾਅਦ ਮੌਕਾ ਦੇਖ ਕੇ ਸੋਨੇ ਦਾ ਹਾਰ ਚੁੱਕਿਆ ਤੇ ਫਰਾਰ ਹੋ ਗਿਆ। ਦੁਕਾਨਦਾਰ ਚੀਕਦਾ ਉਸਦੇ ਪਿੱਛੇ ਭੱਜਿਆ ਪਰ ਤਦ ਤਕ ਦੇਰ ਹੋ ਚੁੱਕੀ ਸੀ। ਦੁਕਾਨਦਾਰਾਂ ਤੇ ਵਪਾਰਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਚੋਰਾਂ ਨੂੰ ਹੁਣ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਦੁਕਾਨਦਾਰਾਂ ਨੇ ਗਿਲਾ ਜਾਹਰ ਕੀਤਾ ਕਿ ਜੇਕਰ ਦਿਨ-ਦਿਹਾੜੇ ਵੀ ਦੁਕਾਨਾਂ ਸੁਰੱਖਿਅਤ ਨਹੀਂ ਹਨ ਤਾਂ ਉਹ ਵਪਾਰ ਕਿਵੇਂ ਕਰਨਗੇ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਅਨਸਰਾਂ ਖਿਲਾਫ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਅਪਰਾਧੀਆਂ ਅੰਦਰ ਪੁਲਿਸ ਤੇ ਕਾਨੂੰਨ ਦਾ ਡਰ ਪੈਦਾ ਹੋ ਸਕੇ।