ਪੰਜਾਬ ਸੰਗਰੂਰ ਦੇ ਭਵਾਨੀਗੜ੍ਹ ਨੇੜੇ ਠੇਕੇ ਅੰਦਰ ਵੱਡੀ ਲੁੱਟ/ ਲੁਟੇਰੇ ਢਾਈ ਲੱਖ ਦੀ ਸ਼ਰਾਬ ਲੈ ਕੇ ਫਰਾਰ/ ਕਰਿੰਦੇ ਦੇ ਹੱਥ-ਪੈਰ ਬੰਨ ਕੇ ਅੰਜ਼ਾਮ ਦਿੱਤੀ ਵਾਰਦਾਤ By admin - June 7, 2026 0 2 Facebook Twitter Pinterest WhatsApp ਭਵਾਨੀਗੜ੍ਹ ਦੇ ਨੇੜਲੇ ਪਿੰਡ ਬੀਂਬੜੀ ਵਿਖੇ ਲੁਟੇਰਿਆਂ ਨੇ ਸ਼ਰਾਬ ਦੇ ਠੇਕਾ ਲੁੱਟਣ ਦੀ ਵੱਡੀ ਘਟਨਾ ਅੰਜ਼ਾਮ ਦਿੱਤੀ ਹੈ। ਇੱਥੇ ਰਾਤ ਕਰੀਬ 2 ਵਜੇ ਆਏ ਅੱਧੀ ਦਰਜਨ ਲੁਟੇਰਿਆਂ ਨੇ ਕਰਿੰਦੇ ਦੇ ਹੱਥ-ਪੈਰ ਬੰਨ੍ਹਣ ਬਾਅਦ ਢਾਈ ਲੱਖ ਕੀਮਤ ਦੀ ਸ਼ਰਾਬ ਲੁੱਟ ਕੇ ਫਰਾਰ ਹੋ ਗਏ। ਗੱਡੀ ਉਤੇ ਸਵਾਰ ਹੋ ਕੇ ਆਏ ਲੁਟੇਰੇ ਠੇਕੇ ਦੀਆਂ ਸੀਮੈਂਟ ਦੀਆਂ ਚਾਦਰਾਂ ਤੋੜ ਕੇ ਅੰਦਰ ਦਾਖਲ ਹੋਏ ਅਤੇ ਵੱਖ ਵੱਖ ਬਰਾਡ ਦੀ ਸ਼ਰਾਬ ਤੋਂ ਇਲਾਵਾ ਨਕਦੀ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਠੇਕੇ ਦੇ ਕਰਿੰਦੇ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਠੇਕੇਦਾਰ ਰਵਿੰਦਰ ਸਿੰਘ ਉਰਫ਼ ਕਾਲਾ ਨੇ ਦੱਸਿਆ ਕਿ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਲੁਟੇਰੇ ਇੱਕ ਗੱਡੀ ਵਿਚ ਸਵਾਰ ਹੋ ਕੇ ਠੇਕੇ ‘ਤੇ ਪਹੁੰਚੇ। ਲੁਟੇਰਿਆਂ ਨੇ ਪਹਿਲਾਂ ਠੇਕੇ ਦੀ ਸੀਮੈਂਟ ਦੀਆਂ ਚਾਦਰਾਂ ਵਾਲੀ ਛੱਤ ਨੂੰ ਤੋੜ ਕੇ ਅੰਦਰ ਦਾਖਲ ਹੋਣ ਦਾ ਰਾਹ ਬਣਾਇਆ। ਇਸ ਦੌਰਾਨ ਦੋ ਲੁਟੇਰੇ ਸ਼ਰਾਬ ਦੇ ਠੇਕੇ ਅੰਦਰ ਦਾਖਲ ਹੋ ਗਏ ਤੇ ਉੱਥੇ ਕਰਿੰਦੇ ਦੇ ਹੱਥ-ਪੈਰ ਬੰਨ੍ਹ ਕੇ ਲੁੱਟ ਕੀਤੀ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਕਰਿੰਦੇ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਨਾਲ ਹੀ ਵੱਖ-ਵੱਖ ਮਹਿੰਗੇ ਤੇ ਸਸਤੇ ਬਰਾਂਡਾਂ ਦੀ ਅੰਗਰੇਜ਼ੀ ਸ਼ਰਾਬ ਅਤੇ ਵੱਡੇ ਪੱਧਰ ‘ਤੇ ਬੀਅਰ ਦੀਆਂ ਪੇਟੀਆਂ ਗੱਡੀ ਵਿਚ ਲੋਡ ਕਰਕੇ ਫਰਾਰ ਹੋ ਗਏ। ਠੇਕੇਦਾਰ ਮੁਤਾਬਕ ਲੁੱਟੇ ਗਏ ਮਾਲ ਦੀ ਕੀਮਤ ਕਰੀਬ ਢਾਈ ਲੱਖ ਰੁਪਏ ਬਣਦੀ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।