ਪੰਜਾਬ ਮੌੜ ਮੰਡੀ ਦੇ ਦੌਰੇ ’ਤੇ ਪਹੁੰਚੇ ਡਾ. ਨਵਜੋਤ ਕੌਰ/ ਹਲਕਾ ਇੰਚਾਰਜ ਲਾਏ ਬਾਰੇ ਵਿਚਾਰ-ਚਰਚਾ/ 117 ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ By admin - June 7, 2026 0 2 Facebook Twitter Pinterest WhatsApp ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਸਾਬਕਾ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਅੱਜ ਹਲਕਾ ਮੌੜ ਮੰਡੀ ਦਾ ਦੌਰਾ ਕਰਨ ਪਹੁੰਚੇ, ਜਿੱਥੇ ਉਨ੍ਹਾਂ ਨੇ ਹਲਕਾ ਇੰਚਾਰਜ ਲਾਉਣ ਖਾਤਰ ਸਥਾਨਕ ਪਾਰਟੀਆਂ ਵਰਕਰਾਂ ਨਾਲ ਵਿਚਾਰ-ਚਰਚਾ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਾਰੇ 117 ਹਲਕਿਆਂ ਤੇ ਉਮੀਦਵਾਰ ਖੜ੍ਹੇ ਕਰੇਗੀ ਅਤੇ ਇਹੋ ਜਿਹੇ ਵਿਧਾਇਕ ਚੁਣ ਕੇ ਦੇਵਾਂਗੇ ਜੋ ਲੋਕਾਂ ਵਿਚ ਰਹਿ ਕੇ ਲੋਕਾਂ ਦੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣ ਲਈ ਅਜਿਹੀਆਂ ਫਸਲਾਂ ਦੀ ਕਾਸਤ ਕਰਵਾਈ ਜਾਵੇਗੀ ਜੋ ਬਹੁਤ ਮਹਿੰਗੀਆਂ ਵੇਚੀਆਂ ਜਾ ਸਕਣ। ਕਿਸਾਨ ਆਤਮ ਨਿਰਭਰ ਬਣਾਉਣ ਦੇ ਨਾਲ ਨਾਲ ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਰਾਹ ਲੱਭੇ ਜਾਣਗੇ।