ਗੁਰਦਾਸਪੁਰ ’ਚ ਔਰਤ ਨਾਲ ਦਿਨ ਦਿਹਾੜੇ ਖੋਹ/ ਮੋਟਰ ਸਾਇਕਲ ਸਵਾਰ ਵਾਲੀਆਂ ਝਪਟ ਕੇ ਫਰਾਰ/ ਪੁਲਿਸ ਕਰ ਰਹੀ ਜਾਂਚ

0
2

 

ਗੁਰਦਾਸਪੁਰ ਦੇ ਜੇਲ ਰੋਡ ‘ਤੇ ਦਿਨ-ਦਿਹਾੜੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਦਵਾਈ ਲੈਣ ਜਾ ਰਹੀ ਇੱਕ ਮਹਿਲਾ ਦੇ ਕੰਨ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ।  ਪੀੜਤ ਮਹਿਲਾ ਰੇਖਾ ਨੇ ਦੱਸਿਆ ਕਿ ਉਹ ਆਪਣੇ ਪਤੀ ਵਿਕਰਮ ਕੁਮਾਰ ਨਾਲ ਮੋਟਰਸਾਈਕਲ ‘ਤੇ ਦਵਾਈ ਲੈਣ ਜਾ ਰਹੀ ਸੀ ਕਿ ਰਸਤੇ ਵਿਚ ਮੋਟਰ ਸਾਇਕਲ ਸਵਾਰ ਨੌਜਵਾਨ ਉਸ ਦੇ ਕੰਨ ਵਿਚੋਂ ਸੋਨੇ ਦੀ ਵਾਲੀ ਝਪਟ ਕੇ ਫਰਾਰ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਖੋਹ ਕੀਤੀ ਵਾਲੀ ਦੀ ਕੀਮਤ 40,000 ਰੁਪਏ ਦੱਸੀ ਜਾ ਰਹੀ ਹੈ। ਝਟਕਾ ਲੱਗਣ ਕਾਰਨ ਮਹਿਲਾ ਦੇ ਕੰਨ ‘ਤੇ ਸੱਟ ਵੀ ਲੱਗੀ ਹੈ। ਲੁਟੇਰੇ ਨੇ ਮੈਰੂਨ ਰੰਗ ਦਾ ਪਰਨਾ ਬੰਨ੍ਹਿਆ ਹੋਇਆ ਸੀ। ਚੈੱਕਦਾਰ ਸ਼ਰਟ ਪਾਈ ਹੋਈ ਸੀ ਅਤੇ ਮੂੰਹ ‘ਤੇ ਰੁਮਾਲ ਲਪੇਟਿਆ ਹੋਇਆ ਸੀ। ਉਹ ਇਕੱਲਾ ਹੀ ‘ਪਲੈਟੀਨਾ’ ਮੋਟਰਸਾਈਕਲ ‘ਤੇ ਸਵਾਰ ਸੀ। ਨੇੜੇ ਦੀ ਇੱਕ ਕੱਪੜਿਆਂ ਦੀ ਦੁਕਾਨ ‘ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਮੁਲਜ਼ਮ ਦੇ ਮੋਟਰਸਾਈਕਲ ਦੀ ਤਸਵੀਰ ਵੀ ਸਾਹਮਣੇ ਆਈ ਹੈ।
ਉਨ੍ਹਾਂ ਕਿਹਾ ਕਿ ਘਟਨਾ ਦੇ ਸਮੇਂ ਉਨ੍ਹਾਂ ਦੇ ਮੋਟਰਸਾਈਕਲ ਦੀ ਰਫ਼ਤਾਰ ਹੌਲੀ ਸੀ, ਜਿਸ ਕਾਰਨ ਉਹ ਡਿੱਗਣੋਂ ਬਚ ਗਏ, ਨਹੀਂ ਤਾਂ ਕੋਈ ਵੱਡਾ ਜਾਨੀ-ਮਾਲੀ ਨੁਕਸਾਨ ਜਾਂ ਗੰਭੀਰ ਸੱਟ ਵੀ ਲੱਗ ਸਕਦੀ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਘਟਨਾ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪੁਲਿਸ ਮੁਲਾਜ਼ਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here