ਪੰਜਾਬ ਫ਼ਰੀਦਕੋਟ ਜ਼ਿਲ੍ਹੇ ਨੂੰ ਮਿਲਿਆ ਨਵਾਂ ਐਸਐਸਪੀ/ ਗੁਰਬੰਸ ਸਿੰਘ ਬੈਂਸ ਨੇ ਸੰਭਾਲਿਆ ਐਸਐਸਪੀ ਦਾ ਅਹੁਦਾ/ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ By admin - June 4, 2026 0 2 Facebook Twitter Pinterest WhatsApp ਫਰੀਦਕੋਟ ਦੇ ਐਸਐਸਪੀ ਡਾ ਪ੍ਰਗਿਆ ਜੈਨ ਦੇ ਤਬਾਦਲੇ ਤੋਂ ਬਾਅਦ ਪੀ.ਪੀ.ਐਸ ਅਧਿਕਾਰੀ ਗੁਰਬੰਸ ਸਿੰਘ ਬੈੰਸ ਨੂੰ ਫਰੀਦਕੋਟ ਦੇ ਐਸਐਸਪੀ ਵੱਜੋ ਤੈਨਾਤ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ। ਆਪਣੇ ਦਫਤਰ ਦਾ ਚਾਰਜ਼ ਸੰਭਾਲਦੇ ਹੀ ਉਨ੍ਹਾਂ ਵੱਲੋਂ ਸ਼ਹਿਰ ਚ ਅਮਨ ਕਨੂੰਨ ਦੀ ਸਥਿਤੀ ਨੂੰ ਦਰੁਸਤ ਰੱਖਣ ਲਈ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਸਖ਼ਤ ਚੇਤਵਾਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਨਸ਼ਾ ਤਸਕਰ ਨਸ਼ੇ ਦੇ ਕਾਰੋਬਾਰ ਨੂੰ ਬੰਦ ਕਰ ਦੇਣ ਨਹੀਂ ਤਾਂ ਉਨ੍ਹਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਨਾਲ ਹੀ ਉਨ੍ਹਾਂ ਗੈਂਗਸਟਰਾਂ ਨੂੰ ਵੀ ਚੇਤਵਾਨੀ ਦਿੱਤੀ ਕਿ ਉਹ ਜ਼ਿਲੇ ਅੰਦਰ ਆਪਣੀਆਂ ਗਤਿਵਿਧਿਆਂ ਨੂੰ ਬੰਦ ਕਰ ਦੇਣ ਨਹੀਂ ਤਾਂ ਪੁਲਿਸ ਸਖਤ ਐਕਸ਼ਨ ਲਵੇਗੀ।