ਮੋਗਾ ਦੇ ਧਰਮਕੋਟ ’ਚ ਸੱਸ-ਨੂੰਹ ਵਿਚਾਲੇ ਤਕਰਾਰ/ ਗੁੰਥਮ-ਗੁੱਥਾ ਹੋਣ ਦੀ ਵੀਡੀਓ ਵਾਇਰਲ/ ਸੱਸ ਨੇ ਪੁਲਿਸ ਕੋਲ ਸ਼ਿਕਾਇਤ ਦੇ ਮੰਗਿਆ ਇਨਸਾਫ

0
2

 

ਮੋਗਾ ਦੇ ਧਰਮਕੋਟ ਦੀ ਲੋਹਗੜ੍ਹ ਕਲੋਨੀ ਵਿੱਚ ਸੱਸ ਅਤੇ ਨੂੰਹ ਵਿਚਾਲੇ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੂੰਹ ਸੱਸ ਦੀ ਲੜਾਈ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਵਿਚ ਨੂੰਹ ਤੇ ਸੱਸ ਇਕ ਦੂਜੇ ਦੇ ਵਾਲਾ ਨੂੰ ਫੜ ਕੇ ਗੁਥਮਗੁੱਥਾ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਲੜਾਈ ਦੇ ਵਜ੍ਹਾ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ। ਸੱਸ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੀੜਤ ਸੱਸ ਬਲਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਪੁੱਤਰ ਪਲਵਿੰਦਰ ਸਿੰਘ ਦਾ ਵਿਆਹ ਲਗਭਗ ਚਾਰ ਸਾਲ ਪਹਿਲਾਂ ਕਰਮਵੀਰ ਕੌਰ ਨਾਲ ਹੋਇਆ ਸੀ। ਵਿਆਹ ਦੇ ਸ਼ੁਰੂਆਤੀ ਦਿਨਾਂ ਵਿੱਚ ਨੂੰਹ ਦਾ ਵਿਵਹਾਰ ਚੰਗਾ ਸੀ, ਪਰ ਪਿਛਲੇ ਕੁਝ ਸਮੇਂ ਤੋਂ ਉਹ ਘਰ ਵਿੱਚ ਝਗੜੇ ਅਤੇ ਤਣਾਅ ਪੈਦਾ ਕਰਨ ਲੱਗ ਪਈ ਸੀ ਅਤੇ ਗਾਲਾਂ ਕੱਢਦੀ ਰਹਿੰਦੀ ਸੀ ਅਤੇ ਬਿਨਾਂ ਦੱਸੇ ਆਪਣੇ ਨਾਨਕੇ ਚਲੀ ਜਾਂਦੀ ਸੀ। ਲਗਭਗ ਤਿੰਨ ਮਹੀਨੇ ਪਹਿਲਾਂ ਉਸਦੀ ਨੂੰਹ ਫਿਰੋਜ਼ਪੁਰ ਸਥਿਤ ਆਪਣੇ ਨਾਨਕੇ ਚਲੀ ਗਈ ਸੀ, ਜਿਸ ਤੋਂ ਬਾਅਦ ਪੰਚਾਇਤ ਦੇ ਦਖਲ ਨਾਲ ਉਸਨੂੰ ਘਰ ਵਾਪਸ ਬੁਲਾ ਲਿਆ ਗਿਆ। ਸਮਝੌਤਾ ਵੀ ਹੋਇਆ ਪਰ ਘਰ ਆਉਣ ਤੋਂ ਬਾਅਦ ਉਸਨੇ ਸਾਨੂੰ ਦੁਬਾਰਾ ਤੰਗ ਕਰਨਾ ਸ਼ੁਰੂ ਕਰ ਦਿੱਤਾ।
ਪੀੜਤਾ ਨੇ ਦੱਸਿਆ ਕਿ ਸਾਨੂੰ ਘਰ ਵਿੱਚ ਇਕੱਲਾ ਛੱਡਣ ਤੋਂ ਬਾਅਦ ਨੂੰਹ ਆਪਣੇ ਨਾਨਕੇ ਪਰਿਵਾਰ ਨਾਲ ਮਿਲ ਕੇ ਸਾਨੂੰ ਤੰਗ ਕਰਦੀ ਹੈ। ਪਰਮਬੀਰ ਸਾਨੂੰ ਸੋਨੇ ਅਤੇ ਗਹਿਣਿਆਂ ਲਈ ਤੰਗ ਕਰਦੀ ਹੈ ਅਤੇ ਬਿਨਾਂ ਕਿਸੇ ਕਾਰਨ ਸਾਨੂੰ ਪਰੇਸ਼ਾਨ ਕਰਦੀ ਹੈ। ਉਸਨੇ ਦੱਸਿਆ ਕਿ ਉਹ ਬਿਨਾਂ ਦੱਸੇ ਘਰੋਂ ਚਲੇ ਜਾਂਦੀ ਹੈ, ਸੋਮਵਾਰ ਨੂੰ ਜਦੋਂ ਉਹ ਕਿਤੇ ਜਾ ਰਹੀ ਸੀ, ਜਦੋਂ ਅਸੀਂ ਉਸਨੂੰ ਆਪਣੀ ਪੋਤੀ ਨੂੰ ਛੱਡਣ ਲਈ ਕਿਹਾ ਤਾਂ ਉਸਨੇ ਸਾਨੂੰ ਵਾਲਾਂ ਤੋਂ ਖਿੱਚ ਕੇ ਕੁੱਟਣਾ ਸ਼ੁਰੂ ਕਰ ਦਿੱਤਾ।

LEAVE A REPLY

Please enter your comment!
Please enter your name here