ਪੰਜਾਬ ਜਲੰਧਰ ਦੇ ਵਿਧਾਇਕ ਰਮਨ ਅਰੋੜਾ ਦੀ ਮੁਸ਼ਕਲ ਵਧਣਾ ਜਾਰੀ/ ਈਡੀ ਦਫਤਰ ਪਹੁੰਚ ਦਿੱਤੀ ਸਫਾਈ/ ਦਸਤਵੇਜਾਂ ਦੀ ਜਾਂਚ ਤੇ ਪੁਛਗਿੱਛ ਦੇ ਚਰਚੇ By admin - June 2, 2026 0 1 Facebook Twitter Pinterest WhatsApp ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਅਜੇ ਖਤਮ ਨਹੀਂ ਹੋਈਆਂ ਹਨ। ਈਡੀ ਨੂੰ ਰਮਨ ਅਰੋੜਾ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਵਿਧਾਇਕ ਰਮਨ ਅਰੋੜਾ ਅੱਜ ਈਡੀ ਦਫਤਰ ਪਹੁੰਚੇ ਜਿੱਥੇ ਉਨ੍ਹਾਂ ਨੇ ਈਡੀ ਅੱਗੇ ਦਸਤਾਵੇਜ ਪੇਸ਼ ਕੀਤੇ। ਮੀਡੀਆ ਖਬਰਾਂ ਮੁਤਾਬਕ ਈਡੀ ਵੱਲੋਂ ਰਮਨ ਅਰੋੜਾ ਤੋਂ ਆਪਣੇ ਦਫਤਰ ਅੰਦਰ ਪੁੱਛਗਿੱਛ ਕੀਤੀ ਹੈ। ਦੱਸਣਯੋਗ ਹੈ ਵਿਧਾਇਕ ਰਮਨ ਅਰੋੜਾ ਕਿਵਿਜੀਲੈਂਸ ਬਿਊਰੋ ਵੱਲੋਂ ਦਾਇਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜ਼ਮਾਨਤ ‘ਤੇ ਹਨ। ਇਸੇ ਮਾਮਲੇ ਨੂੰ ਲੈ ਕੇ ਈਡੀ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਕੇ ਦਸਤਾਵੇਜ ਮੰਗੇ ਸੀ, ਜਿਨ੍ਹਾਂ ਨੂੰ ਲੈ ਕੇ ਵਿਧਾਇਕ ਈਡੀ ਦਫਤਰ ਆਏ ਹਨ। https://knocknews.tv/wp-content/uploads/2026/06/WhatsApp-Video-2026-06-02-at-12.43.39-PM.mp4