ਨਗਰ ਨਿਗਮ ਚੋਣਾਂ ਦੌਰਾਨ ਈਡੀ ਦਾ ਵੱਡਾ ਐਕਸ਼ਨ/ ਜ਼ੀਰਕਪੁਰ ‘ਚ ਬਿਲਡਰ ਦੇ ਟਿਕਾਣਿਆਂ ‘ਤੇ ਕੀਤੀ ਰੇਡ

0
2

 

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚੰਡੀਗੜ੍ਹ ਤੋਂ ਬਾਅਦ ਪੰਜਾਬ ਅੰਦਰ ਵੀ ਸਰਗਰਮੀ ਵਧਾ ਦਿੱਤੀ ਹੈ। ਇਸੇ ਤਹਿਤ ਈਡੀ ਦੀ ਟੀਮ ਨੇ ਅੱਜ ਜ਼ੀਰਕਪੁਰ ਵਿਖੇ ਮਸ਼ਹੂਰ ਬਿਲਡਰ ਦੇ ਘਰ ਅਤੇ ਕਾਰੋਬਾਰੀ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਹੈ।  ਅੱਜ ਤੜਕਸਾਰ ਈਡੀ ਦੀ ਟੀਮ ਬਿਲਡਰ ਦੇ ਦਫ਼ਤਰ ਪਹੁੰਚੀ, ਜਿੱਥੇ ਉਸ ਨੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ। ਸੂਤਰਾਂ ਅਨੁਸਾਰ, ਈਡੀ ਦੀ ਕਾਰਵਾਈ ਰਾਇਲ ਅਸਟੇਟ ਦੇ ਮਾਲਕਾਂ ਪ੍ਰਵੀਨ ਰੌਕੀ ਕਾਂਸਲ ਅਤੇ ਨੀਰਜ ਕਾਂਸਲ ਨਾਲ ਸਬੰਧਤ ਇੱਕ ਮਾਮਲੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਜਾਂਚ ਏਜੰਸੀਆਂ ਵਿੱਤੀ ਰਿਕਾਰਡਾਂ, ਜਾਇਦਾਦ ਦੇ ਦਸਤਾਵੇਜ਼ਾਂ, ਡਿਜੀਟਲ ਡਿਵਾਈਸਾਂ ਅਤੇ ਲੈਣ-ਦੇਣ ਨਾਲ ਸਬੰਧਤ ਮਹੱਤਵਪੂਰਨ ਫਾਈਲਾਂ ਦੀ ਜਾਂਚ ਕਰ ਰਹੀਆਂ ਹਨ। ਸੂਤਰਾਂ ਅਨੁਸਾਰ, ਪ੍ਰਵੀਨ ਕਾਂਸਲ ਦੇ ਘਰ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਈਡੀ ਟੀਮਾਂ ਵੱਲੋਂ ਹੋਰ ਵੱਖ ਵੱਖ ਥਾਵਾਂ ਉਤੇ ਵੀ ਜਾਂਚ ਕੀਤੀ ਗਈ। ਇਸ ਕਾਰਵਾਈ ਬਾਰੇ ਏਜੰਸੀ ਦਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।

LEAVE A REPLY

Please enter your comment!
Please enter your name here