ਪੰਜਾਬ ਗੁਰਦਾਸਪੁਰ ’ਚ ਹਾਰਟ ਵੇਅਰ ਦੀ ਦੁਕਾਨ ਅੱਗ/ ਸਮਾਨ ਸਮੇਤ ਸੜ ਕੇ ਸੁਆਹ ਹੋਈ ਦੁਕਾਨ/ ਬਿਜਲੀ ਦੀਆਂ ਤਾਰਾਂ ਕਾਰਨ ਕਾਰਨ ਹਾਦਸਾ By admin - May 27, 2026 0 1 Facebook Twitter Pinterest WhatsApp -ਗੁਰਦਾਸਪੁਰ ਦੇ ਗੀਤਾ ਭਵਨ ਰੋਡ ’ਤੇ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਇਕ ਹਾਰਡਵੇਅਰ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਾਰੀ ਦੁਕਾਨ ਸਾਮਾਨ ਸਮੇਤ ਸੜ ਕੇ ਸੁਆਹ ਹੋ ਗਈ। ਦੁਕਾਨ ਮਾਲਕਾਂ ਮੁਤਾਬਕ ਇਹ ਅੱਗ ਬਿਜਲੀ ਦੀਆਂ ਤਾਰਾਂ ਕਾਰਨ ਲੱਗੀ ਹੈ। ਅੱਗ ਨਾਲ ਦੁਕਾਨ ਅੰਦਰ ਪਿਆ ਕੈਮੀਕਲ, ਫੈਵੀਕੋਲ ਤੇ ਪਲਾਈਵੁਡ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਦੁਕਾਨ ਮਾਲਕ ਮੁਤਾਬਕ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਦੁਕਾਨ ਮਾਲਕਾਂ ਨੇ ਹੋਏ ਨੁਕਸਾਨ ਦੀ ਭਰਪਾਈ ਮੰਗੀ ਹੈ। ਦੁਕਾਨਦਾਰ ਰਾਹੁਲ ਅਨੁਸਾਰ ਉਹਨਾਂ ਦੀ ਰਮਨ ਪਲਾਈ ਵੁਡ ਨਾਮ ਦੀ ਗੀਤਾ ਭਵਨ ਰੋਡ ਤੇ ਹਾਰਡਵੇਅਰ ਅਤੇ ਪਲਾਈ ਵੂਡ ਦੀ ਦੁਕਾਨ ਹੈ ਅਤੇ ਉਨਾਂ ਦੀ ਰਿਹਾਇਸ਼ ਵੀ ਦੁਕਾਨ ਦੇ ਉੱਪਰ ਹੀ ਹੈ। ਰਾਤ 2 ਵਜੇ ਦੇ ਕਰੀਬ ਉਹਨਾਂ ਨੂੰ ਅਚਾਨਕ ਮਹਿਸੂਸ ਹੋਇਆ ਕਿ ਕੁਝ ਸੜ ਰਿਹਾ ਹੈ ਤੇ ਜਦੋਂ ਦੁਕਾਨ ਦੇ ਅੰਦਰੋਂ ਧੂਆਂ ਉਠਦਾ ਦੇਖਿਆ ਤਾਂ ਉਹ ਤੁਰੰਤ ਬਾਹਰ ਆਏ ਅਤੇ ਦੇਖਿਆ ਕਿ ਦੁਕਾਨ ਦੇ ਬਾਹਰ ਦੋ ਗੁਜ਼ਰਦੀਆਂ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗ ਗਈ ਹੈ। ਉਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਅਤੇ ਪਾਵਰਕੌਮ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਤਾਂ ਮੌਕੇ ਤੇ ਪਹੁੰਚ ਗਈ ਪਰ ਪਾਵਰ ਕੌਮ ਦੇ ਕਿਸੇ ਅਧਿਕਾਰੀ ਨੇ ਇਸ ਵੱਲ ਧਿਆਨ ਨਾ ਦਿੱਤਾ ਜਿਸ ਕਾਰਨ ਤਾਰਾਂ ਦੀ ਅੱਗ ਕਾਰਨ ਦੇਖਦੇ ਹੀ ਦੇਖਦੇ ਸਾਰੀ ਦੁਕਾਨ ਸੜ ਕੇ ਸਵਾਹ ਹੋ ਗਈ। ਉਹਨਾਂ ਦੱਸਿਆ ਕਿ ਉਹਨਾਂ ਦਾ 30 ਲੱਖ ਰੁਪਏ ਦੇ ਕਰੀਬ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਤੇ ਦੁਕਾਨ ਦੀ ਇਮਾਰਤ ਦਾ ਜੋ ਨੁਕਸਾਨ ਹੋਇਆ ਹੈ ਉਹ ਵੱਖਰਾ ਹੈ ਅਤੇ ਇਸ ਦਾ ਸਾਰੇ ਦਾ ਸਾਰਾ ਜਿੰਮੇਦਾਰ ਪਾਵਰ ਕੌਮ ਹੈ। ਉੱਥੇ ਹੀ ਫਾਇਰ ਬ੍ਰਿਗੇਡ ਕਰਮਚਾਰੀ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਕੈਮੀਕਲ ਅਤੇ ਫੈਵੀਕੋਲ ਹੋਣ ਕਾਰਨ ਦੁਕਾਨ ਨੂੰ ਲੱਗੀ ਅੱਗ ਤੇਜ਼ੀ ਨਾਲ ਫੈਲੀ ਸੀ ਇਸ ਕਾਰਨ ਸਮਾਨ ਤਾਂ ਬਚਾਇਆ ਨਹੀਂ ਜਾ ਸਕਿਆ ਪਰ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਕੇ ਨਜ਼ਦੀਕ ਦੇ ਰਿਹਾਇਸ਼ੀ ਇਲਾਕੇ ਅਤੇ ਦੁਕਾਨਾਂ ਨੂੰ ਸੜਨ ਤੋਂ ਬਚਾ ਲਿਆ ਹੈ।