ਸਰਹਿੰਦ ’ਚ ਵੋਟ ਪਾਉਣ ਪਹੁੰਚਿਆ 90 ਸਾਲਾ ਬਜੁਰਗ ਜੋੜਾ/ ਡਾ. ਹਰਚੰਦ ਸਿੰਘ ਸਰਹਿੰਦੀ ਨੇ ਪਤਨੀ ਸਮੇਤ ਪਾਈ ਵੋਟ/ ਲੋਕਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਦਾ ਦਿੱਤਾ ਸੁਨੇਹਾ

0
2

ਸਰਹਿੰਦ ਤੋਂ ਚੋਣਾਂ ਦੌਰਾਨ ਅੱਜ ਉਸ ਵੇਲੇ ਲੋਕਤੰਤਰ ਦੀ ਇੱਕ ਬੇਹੱਦ ਖੂਬਸੂਰਤ ਅਤੇ ਪ੍ਰੇਰਨਾਦਾਇਕ ਤਸਵੀਰ ਦੇਖਣ ਨੂੰ ਮਿਲੀ, 91 ਸਾਲਾ ਬਜ਼ੁਰਗ ਡਾਕਟਰ ਹਰਚੰਦ ਸਿੰਘ ਸਰਹਿੰਦੀ ਆਪਣੀ 90 ਸਾਲਾ ਪਤਨੀ ਜਗਦੇਵ ਕੌਰ ਨਾਲ ਸਰਹਿੰਦ ਮੰਡੀ ਵਿਖੇ ਬਣੇ ਪੋਲਿੰਗ ਬੂਥ ‘ਤੇ ਵੋਟ ਪਾਉਣ ਪਹੁੰਚੇ।
ਮੀਡੀਆ ਨਾਲ ਗੱਲਬਾਤ ਦੌਰਾਨ ਡਾ. ਸਰਹਿੰਦੀ ਨੇ ਕਿਹਾ ਕਿ ਦੇਸ਼ ਅਤੇ ਸ਼ਹਿਰ ਦੇ ਵਿਕਾਸ ਲਈ ਹਰੇਕ ਨਾਗਰਿਕ ਨੂੰ ਆਪਣੀ ਵੋਟ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਘਰਾਂ ਤੋਂ ਬਾਹਰ ਨਿਕਲਣ ਅਤੇ ਬਿਨਾਂ ਕਿਸੇ ਲਾਲਚ ਜਾਂ ਡਰ ਦੇ ਵੋਟ ਪਾਉਣ। ਪੋਲਿੰਗ ਸਟਾਫ਼ ਅਤੇ ਉੱਥੇ ਮੌਜੂਦ ਸਥਾਨਕ ਲੋਕਾਂ ਨੇ ਇਸ ਬਜ਼ੁਰਗ ਜੋੜੇ ਦੇ ਜਜ਼ਬੇ ਨੂੰ ਸਲਾਹਿਆ।
ਦੱਸਣਯੋਗ ਹੈ ਕਿ ਡਾਕਟਰ ਹਰਚੰਦ ਸਿੰਘ ਸਰਹਿੰਦੀ ਇਲਾਕੇ ਦੀ ਪ੍ਰਸਿੱਧ ਸ਼ਖਸੀਅਤ ਹਨ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ‘ਸ਼੍ਰੋਮਣੀ ਸਾਹਿਤਕਾਰ ਆਵਾਰਡ’ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।ਇਸ ਉਮਰ ਵਿੱਚ ਵੀ ਦੋਵਾਂ ਨੇ ਪੂਰੇ ਉਤਸ਼ਾਹ ਨਾਲ ਆਪਣੇ ਲੋਕਤੰਤਰਿਕ ਅਧਿਕਾਰ ਦੀ ਵਰਤੋਂ ਕੀਤੀ।

LEAVE A REPLY

Please enter your comment!
Please enter your name here