ਜਲੰਧਰ ’ਚ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਅੱਗ/ ਸਾਮਾਨ ਸੜ ਕੇ ਸੁਆਹ, ਜਾਨੀ ਨੁਕਸਾਨ ਤੋਂ ਬਚਾਅ/ 600 ਫੁੱਟ ਲੰਮੀ ਪਾਈਪ ਲਾਈਨ ਵਿਛਾ ਕੇ ਪਾਇਆ ਕਾਬੂ

0
2

ਜਲੰਧਰ ਸ਼ਹਿਰ ਦੇ ਬਸਤੀ ਇਲਾਕੇ ਅੰਦਰ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਇਕ ਘਰ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਤੰਗ ਗਲੀਆਂ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਅਤੇ ਤਕਰੀਬਨ 600 ਫੁੱਟ ਲੰਮੀ ਪਾਈਪ ਲਾਈਨ ਵਿਛਾ ਕੇ ਅੱਗ ਤੇ ਕਾਬੂ ਪਾਇਆ ਗਿਆ। ਇਸ ਅੱਗ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਘਰ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਵੱਲੋਂ ਸਮਾਂ ਰਹਿੰਦੇ ਕੰਟਰੋਲ ਕਰਨ ਕਾਰਨ ਵੱਡਾ ਹਾਦਸਾ ਟੱਲ ਗਿਆ ਹੈ।
ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਤੰਗ ਗਲੀਆਂ ਕਾਰਨ ਫਾਇਰ ਇੰਜਣਾਂ ਨੂੰ ਮੌਕੇ ‘ਤੇ ਪਹੁੰਚਣ ਚ ਮੁਸ਼ਕਲ ਆਈ, ਜਿਸ ਕਾਰਨ ਬਚਾਅ ਕਾਰਜਾਂ ਵਿੱਚ ਦੇਰੀ ਹੋਈ। ਇਸ ਤੋਂ ਬਾਅਦ ਲਗਭਗ 600 ਫੁੱਟ ਪਾਈਪਲਾਈਨ ਵਿਛਾਉਣੀ ਪਈ। ਫਾਇਰ ਬ੍ਰਿਗੇਡ ਵਿਭਾਗ ਨੇ ਰਾਮਗੜ੍ਹੀਆ ਸਕੂਲ ਦੇ ਨੇੜੇ ਆਪਣੀ ਇੱਕ ਗੱਡੀ ਖੜ੍ਹੀ ਕੀਤੀ, ਕਿਉਂਕਿ ਗੱਡੀ ਨੂੰ ਹੋਰ ਅੱਗੇ ਲਿਜਾਣਾ ਅਸੰਭਵ ਸੀ, ਫਿਰ ਪਾਈਪਲਾਈਨਾਂ ਦੀ ਵਰਤੋਂ ਕਰ ਕੇ ਅੱਗ ਉਤੇ ਕਾਬੂ ਪਾਇਆ ਗਿਆ।
ਅੱਗ ਲੱਗਣ ਵਾਲੀ ਥਾਂ ਦੇ ਨੇੜੇ ਦੋ ਫੈਕਟਰੀਆਂ ਵੀ ਸਨ ਅਤੇ ਅੱਗ ਫੈਲਣ ਦੀ ਸੂਰਤ ਵਿਚ ਵੱਡਾ ਹਾਦਸਾ ਵਾਪਰ ਸਕਦਾ ਸੀ। ਫਾਇਰ ਵਿਭਾਗ ਦੇ ਕਰਮਚਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਦੌਰਾਨ ਫੈਕਟਰੀ ਮਾਲਕਾਂ ਵਿੱਚੋਂ ਕੋਈ ਵੀ ਘਟਨਾ ਵਾਲੀ ਥਾਂ ‘ਤੇ ਨਹੀਂ ਪਹੁੰਚਿਆ। ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਚੱਲ ਸਕਿਆ।

LEAVE A REPLY

Please enter your comment!
Please enter your name here