ਪੰਜਾਬ ਪਟਿਆਲਾ ਪੁਲਿਸ ਵੱਲੋਂ ਲੁੱਟ-ਖੋਹ ਗਰੋਹ ਦਾ ਪਰਦਾਫਾਸ਼/ ਦੋ ਦੋਸ਼ੀਆਂ ਨੂੰ ਖੋਹ ਕੀਤੇ ਸਮਾਨ ਸਮੇਤ ਕੀਤਾ ਗ੍ਰਿਫਤਾਰ/ ਮੋਬਾਈਲ ਫੋਨ, ਆਟੋ ਰਿਕਸ਼ਾ ਤੇ ਇਕ ਕਿਰਚ ਬਰਾਮਦ By admin - May 25, 2026 0 1 Facebook Twitter Pinterest WhatsApp ਪਟਿਆਲਾ ਪੁਲਿਸ ਨੇ ਆਟੋ ਚਲਾਉਣ ਦੀ ਆੜ ਹੇਠਾਂ ਲੁੱਟ-ਖੋਹ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋ ਦੋਸ਼ੀਆਂ ਕੋਲੋਂ ਵਾਰਦਾਤ ਵਿਚ ਵਰਤਿਆ ਗਿਆ ਮੋਬਾਈਲ ਫੋਨ, ਆਟੋ ਰਿਕਸ਼ਾ ਤੇ ਇਕ ਕਿਰਚ ਬਰਾਮਦ ਕੀਤੀ ਹੈ। ਪੁਲਿਸ ਨੇ ਇਹ ਕਾਰਵਾਈ ਰਾਜਪੁਰਾ ਤੋਂ ਪਟਿਆਲਾ ਆਉਂਦੇ ਸਮੇਂ ਪੀੜਤ ਨੂੰ ਇਕ ਸੁੰਨਸਾਨ ਥਾਂ ਲਿਜਾ ਕੇ ਮੋਬਾਈਲ ਫੋਨ, 20 ਹਜ਼ਾਰ ਨਕਦੀ ਤੇ ਸੋਨੇ ਦੀ ਚੇਨ ਖੋਹ ਦੇ ਮਾਮਲੇ ਵਿਚ ਕੀਤੀ ਹੈ। ਪਟਿਆਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਨੇ ਦੱਸਿਆ ਕਿ ਉਹ 17-05-2026 ਨੂੰ ਰਾਤ ਕਰੀਬ 9:10 ਵਜੇ ਰਾਜਪੁਰਾ ਤੋਂ ਆਟੋ ਰਿਕਸ਼ਾ ਵਿੱਚ ਬੈਠ ਕੇ ਪਟਿਆਲਾ ਆ ਰਿਹਾ ਸੀ। ਰਸਤੇ ਵਿੱਚ ਦੋਸ਼ੀਆਂ ਨੇ ਉਸਨੂੰ ਸੁੰਨੇ ਸਥਾਨ ’ਤੇ ਲੈ ਜਾ ਕੇ ਮੋਬਾਈਲ ਫੋਨ, ਕਰੀਬ 20 ਹਜ਼ਾਰ ਰੁਪਏ ਨਕਦ ਅਤੇ ਗਲੇ ਵਿੱਚ ਪਾਈ ਚੇਨ ਖੋਹ ਲਈ। ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਗਈ। ਜਾਂਚ ਦੌਰਾਨ ਮਿਤੀ 23-05-2026 ਨੂੰ ਦੋਸ਼ੀ ਆਕਾਸ਼ ਕੁਮਾਰ ਉਰਫ਼ ਗੌਰਵ ਪੁੱਤਰ ਸੁਰਜੀਤ ਕੁਮਾਰ ਵਾਸੀ ਰਾਮ ਨਗਰ ਬਾਰਾਂਦਰੀ ਅਤੇ ਸੰਜੇ ਕੁਮਾਰ ਉਰਫ਼ ਸੋਨੂ ਪੁੱਤਰ ਮੁਰਾਰੀ ਲਾਲ ਵਾਸੀ ਰਾਮ ਨਗਰ ਬਾਰਾਂਦਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਵੱਲੋਂ ਦੋਸ਼ੀਆਂ ਦੇ ਕਬਜ਼ੇ ਵਿਚੋਂ ਵਾਰਦਾਤ ਵਿੱਚ ਵਰਤਿਆ ਗਿਆ ਆਟੋ ਰਿਕਸ਼ਾ, ਲੁੱਟਿਆ ਹੋਇਆ ਮੋਬਾਈਲ ਫੋਨ ਅਤੇ ਇੱਕ ਕਿਰਚ ਬਰਾਮਦ ਕੀਤੀ ਗਈ ਹੈ। ਪੁਲਿਸ ਅਨੁਸਾਰ ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਵਾਰਦਾਤਾਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਸਕੇ। ਪੁਲਿਸ ਨੂੰ ਮੁਲਜ਼ਮਾਂ ਦੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।