ਚੰਡੀਗੜ੍ਹ ’ਚ ਦੁਕਾਨ ’ਤੇ ਲੱਗਿਆ ਸ਼ਰਾਬ ਦਾ ਲੰਗਰ/ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦਾ ਐਕਸ਼ਨ/ ਆਬਕਾਰੀ ਐਕਟ ਤਹਿਤ ਦੁਕਾਨਦਾਰ ਦੀ ਗ੍ਰਿਫਤਾਰੀ

0
2

ਚੰਡੀਗੜ੍ਹ ਦੇ ਸੈਕਟਰ-9 ਵਿਖੇ ਇਕ ਦੁਕਾਨਦਾਰ ਵੱਲੋਂ ਸ਼ਰਾਬ ਦਾ ਲੰਗਰ ਲਾਉਣ ਦਾ ਮਾਮਲਾ ਗਰਮਾ ਗਿਆ ਹੈ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਕੇ ਦੁਕਾਨ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਖਬਰਾਂ ਮੁਤਾਬਕ ਘਟਨਾ ਸੈਕਟਰ-9 ਵਿਖੇ ਸਥਿਤ ਲਿਕਰ ਵਰਲਡ ਨਾਮ ਦੀ ਦੁਕਾਨ ਉਤੇ ਵਾਪਰੀ ਹੈ, ਜਿੱਥੇ ਪ੍ਰਬੰਧਕਾਂ ਵੱਲੋਂ ਫਲੇਵਰਡ ਵੋਡਕਾ ਨਾਮ ਦੀ ਸ਼ਰਾਬ ਨੂੰ ਆਈਸ ਰੋਲ ਉਤੇ ਪਾ ਕੇ ਜਨਤਾ ਨੂੰ ਪਰੋਸਿਆ ਗਿਆ ਸੀ।
ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਬਾਅਦ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਕੇ ਦੁਕਾਨ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਫਲੇਵਰਡ ਵੋਡਕਾ ਨਾਲ ਲੈਸ ਆਈਸ ਰੋਲ ਜਨਤਾ ਨੂੰ ਖੁੱਲ੍ਹੇਆਮ ਪਰੋਸੇ ਜਾ ਰਹੇ ਸਨ। ਪੁਲਿਸ ਰਿਕਾਰਡ ਅਨੁਸਾਰ, 24 ਮਈ ਨੂੰ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 61(2) ਅਤੇ ਬੀਐਨਐਸ ਤਹਿਤ ਕੇਸ ਦਰਜ ਕੀਤਾ ਗਿਆ ਸੀ। 23 ਮਈ ਨੂੰ, ਇੰਟਰਨੈੱਟ ‘ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਸੈਕਟਰ 9 ਮਾਰਕੀਟ ਵਿੱਚ ਸ਼ਰਾਬ ਦੀ ਦੁਕਾਨ ਦੇ ਬਾਹਰ ਲੋਕਾਂ ਨੂੰ ਸ਼ਰਾਬ ਨਾਲ ਲੈਸ ਆਈਸ ਗੋਲੇ ਅਤੇ ਆਈਸ ਰੋਲ ਪਰੋਸੇ ਜਾ ਰਹੇ ਸਨ।
ਵੀਡੀਓ ਵਿੱਚ ਵੱਡੀ ਭੀੜ ਵੀ ਦਿਖਾਈ ਦੇ ਰਹੀ ਸੀ। ਪੁਲਿਸ ਦੀ ਜਾਂਚ ਮੁਤਾਬਕ ਸਮਿਰਨੋਫ ਮਿੰਟੀ ਜਾਮੁਨ ਦੇ ਸੁਆਦ ਵਾਲੀ ਵੋਡਕਾ ਨੂੰ ਆਈਸ ਰੋਲ ਵਿੱਚ ਮਿਲਾਇਆ ਜਾ ਰਿਹਾ ਸੀ ਅਤੇ ਲੋਕਾਂ ਨੂੰ ਖੁੱਲ੍ਹੇਆਮ ਪਰੋਸਿਆ ਜਾ ਰਿਹਾ ਸੀ। ਖਬਰਾਂ ਮੁਤਾਬਕ ਨਿੱਜੀ ਕੰਪਨੀ ਦੇ ਠੇਕੇਦਾਰ ਨੇ ਇਹ ਸਭ ਕਥਿਤ ਪ੍ਰਚਾਰ ਗਤੀਵਿਧੀ ਦੇ ਮਕਸਦ ਨਾਲ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਘਟਨਾ ਸਥਾਨ ਤੋਂ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਮਹਿਜ 300 ਮੀਟਰ ਹੀ ਦੂਰ ਹੈ।  ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਅਤੇ ਪ੍ਰਸ਼ਾਸਕ ਦੇ ਦਫ਼ਤਰ ਵੀ ਸੈਕਟਰ 9 ਵਿਖੇ ਸਥਿਤ ਹਨ, ਜਿਸ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿਚ ਹੋਰ ਲੋਕਾਂ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here