ਨੰਗਲ ’ਚ ਟਰੇਨ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ/ ਬੂਥ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ/ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਆਰੰਭੀ

0
2

 

ਨੰਗਲ ਡੈਮ ਦੇ ਫਾਟਕ ਨਜ਼ਦੀਕ ਇੱਕ ਬਹੁਤ ਹੀ ਦੁਖਦਾਈ ਅਤੇ ਰੂਹ ਕੰਬਾਊ ਹਾਦਸਾ ਸਾਹਮਣੇ ਆਇਆ ਹੈ। ਊਨਾ ਤੋਂ ਦਿੱਲੀ ਵੱਲ ਜਾ ਰਹੀ ਟ੍ਰੇਨ ਵਿੱਚ ਸਵਾਰ ਇੱਕ ਨੌਜਵਾਨ ਦੀ ਰੇਲਵੇ ਲਾਈਨ ਦੇ ਨਾਲ ਬਣੇ ਗੇਟਮੈਨ ਦੇ ਬੂਥ ਨਾਲ ਟਕਰਾਉਣ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਰੇਲ ਗੱਡੀ ਦੇ ਦਰਵਾਜੇ ਕੋਲ ਖੜ੍ਹਾ ਸੀ ਕਿ ਅਚਾਨਕ ਗੇਟਮੈਨ ਦੇ ਬੂਥ ਨਾਲ ਟਕਰਾਉਣ ਕਾਰਨ ਹੇਠਾਂ ਡਿੱਗ ਕੇ ਟਰੇਨ ਦੀ ਲਪੇਟ ਵਿਚ ਆ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਦੇ ਚਸ਼ਮਦੀਦ ਗਵਾਹ ਇਮਰਾਨ ਖ਼ਾਨ ਦੇ ਦੱਸਣ ਮੁਤਾਬਕ ਉਹ ਰਾਤ ਦੇ ਸਮੇਂ ਕਿਸੇ ਨੂੰ ਛੱਡਣ ਲਈ ਨੰਗਲ ਵੱਲ ਜਾ ਰਿਹਾ ਸੀ। ਉਸ ਵੇਲੇ ਫਾਟਕ ਬੰਦ ਸੀ ਅਤੇ ਊਨਾ-ਬਰੇਲੀ ਵਾਲੀ ਟ੍ਰੇਨ ਉੱਥੋਂ ਲੰਘ ਰਹੀ ਸੀ। ਇਮਰਾਨ ਮੁਤਾਬਕ ਇੱਕ ਲੜਕਾ ਅਚਾਨਕ ਟ੍ਰੇਨ ਦੇ ਦਰਵਾਜ਼ੇ ਕੋਲ ਆਇਆ। ਸ਼ਾਇਦ ਨੰਗਲ ਡੈਮ ਦੇਖ ਕੇ ਜਾਂ ਹਵਾ ਲੈਣ ਦੇ ਵਾਸਤੇ ਉਹ ਬਾਹਰ ਵੱਲ ਝੁਕਿਆ, ਪਰ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਅੱਗੇ ਰੇਲਵੇ ਦੀ ਸ਼ੈੱਡ ਹੈ ਅਤੇ ਉਸ ਦਾ ਸਿਰ ਸਿੱਧਾ ਉਸ ਗੁੰਮਟੀ ਨਾਲ ਜਾ ਵੱਜਿਆ। ਸਾਡੇ ਦੇਖਦਿਆਂ-ਦੇਖਦਿਆਂ ਉਹ ਹੇਠਾਂ ਡਿੱਗਿਆ ਅਤੇ ਟ੍ਰੇਨ ਲੰਘਣ ਤੋਂ ਬਾਅਦ ਜਦੋਂ ਅਸੀਂ ਦੇਖਿਆ ਤਾਂ ਮੌਕੇ ‘ਤੇ ਹੀ ਉਸ ਦੇ ਸਰੀਰ ਦੇ ਦੋ ਹਿੱਸੇ ਹੋ ਚੁੱਕੇ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ।
ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਢਲੀ ਜਾਂਚ ਮੁਤਾਬਕ ਨੌਜਵਾਨ ਟ੍ਰੇਨ ਦੇ ਗੇਟ ਵਿੱਚ ਖੜ੍ਹਾ ਸੀ ਅਤੇ ਅਚਾਨਕ ਸੰਤੁਲਨ ਵਿਗੜਨ ਜਾਂ ਬਾਹਰ ਵੱਲ ਝੁਕਣ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਨਾਲ  ਉਸਦੇ ਪਰਿਵਾਰਿਕ ਮੈਂਬਰ ਵੀ ਸਵਾਰ ਸਨ, ਜੋ ਹਾਦਸੇ ਤੋਂ ਬਾਅਦ ਅਗਲੇ ਸਟੇਸ਼ਨ ‘ਤੇ ਉੱਤਰ ਕੇ ਰੇਲਵੇ ਚੌਂਕੀ ਪਹੁੰਚ ਗਏ ਹਨ। ਫਿਲਹਾਲ ਮ੍ਰਿਤਕ ਦੀ ਪੂਰੀ ਆਈਡੈਂਟਿਟੀ ਸਾਹਮਣੇ ਨਹੀਂ ਆ ਸਕੀ ਹੈ, ਪਰ ਦੇਖਣ ਵਿੱਚ ਉਹ ਪ੍ਰਵਾਸੀ ਪ੍ਰਤੀਤ ਹੋ ਰਿਹਾ ਹੈ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here