ਪੰਜਾਬ ਫਗਵਾੜਾ ਵਾਸੀ ਨੌਜਵਾਨ ਦੀ ਹਿਮਾਚਲ ’ਚ ਮੌਤ/ ਦੋਸਤਾਂ ਸਮੇਤ ਘੁੰਮਣ ਜਾਣ ਦੌਰਾਨ ਵਾਪਰੀ ਘਟਨਾ/ ਡੁੱਬਣ ਕਾਰਨ ਗਈ ਜਾਨ, ਪਰਿਵਾਰ ਦੀ ਮਦਦ ਲਈ ਗੁਹਾਰ By admin - May 20, 2026 0 1 Facebook Twitter Pinterest WhatsApp ਫਗਵਾੜਾ ਨਾਲ ਸਬੰਧਤ ਇਕ 17 ਸਾਲਾ ਨੌਜਵਾਨ ਦੀ ਹਿਮਾਚਲ ਪ੍ਰਦੇਸ਼ ਵਿਚ ਘੁੰਮਣ ਜਾਣ ਦੌਰਾਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 10 ਸਾਲਾ ਵਿਸ਼ਾਲ ਵਾਸੀ ਮੁਹੱਲਾ ਭਗਤਾਪੁਰਾ ਵਜੋਂ ਹੋਈ ਹੈ। ਪਰਿਵਾਰ ਦੇ ਦੱਸਣ ਮੁਤਾਬਕ ਉਹ ਆਪਣੇ ਦੋਸਤਾਂ ਨਾਲ ਹਿਮਾਚਲ ਪ੍ਰਦੇਸ਼ ਦੇ ਮਹਾਦੇਵ ਕਲੇਸ਼ਵਰ ਗਿਆ ਸੀ, ਜਿੱਥੇ ਹਿਮਾਚਲ ਪੁਲਿਸ ਤੋਂ ਉਸ ਦੀ ਡੁੱਬਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਹਾਦਸੇ ਦੀ ਖਬਰ ਘਰ ਪਹੁੰਚਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੂਰਾ ਹਾਲ ਹੈ। ਪਰਿਵਾਰ ਨੇ ਪ੍ਰਸ਼ਾਸਨ ਅੱਗੇ ਮਦਦ ਲਈ ਗੁਹਾਰ ਲਾਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵਿਸ਼ਾਲ ਕੱਲ੍ਹ ਰਾਤ ਆਪਣੇ ਦੋਸਤਾਂ ਨਾਲ ਹਿਮਾਚਲ ਪ੍ਰਦੇਸ਼ ਦੇ ਮਹਾਦੇਵ ਕਲੇਸ਼ਵਰ ਗਿਆ ਸੀ। ਉਸਨੇ ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਤੋਂ ਸੋਸ਼ਲ ਮੀਡੀਆ ‘ਤੇ ਪੋਸਟ ਜਾਰੀ ਕਰਦਿਆਂ ਸੱਭ ਕੁੱਝ ਠੀਕ ਹੋਣ ਦੀ ਗੱਲ ਕਹੀ ਸੀ। ਇਸ ਤੋਂ ਕੁੱਝ ਦੇਰ ਬਾਅਦ ਹੀ ਹਿਮਾਚਲ ਪੁਲਿਸ ਦਾ ਫੋਨ ਆ ਗਿਆ, ਜਿਸ ਵਿਚ ਵਿਸ਼ਾਲ ਦੀ ਡੁੱਬਣ ਕਾਰਨ ਮੌਤ ਹੋਣ ਦੀ ਸੂਚਨਾ ਦਿੱਤੀ ਗਈ ਸੀ। ਖ਼ਬਰ ਸੁਣ ਕੇ ਪਰਿਵਾਰ ਅੰਦਰ ਸੋਗ ਦੀ ਲਹਿਰ ਹੈ। ਪੁਲਿਸ ਅਨੁਸਾਰ ਅਜੇ ਤਕ ਹਾਦਸੇ ਦਾ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਵਿਸ਼ਾਲ ਦੇ ਸਾਥੀਆਂ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਹੈ। ਪਰਿਵਾਰ ਪ੍ਰਸ਼ਾਸਨ ਤੋਂ ਮਾਮਲੇ ਦੀ ਪੂਰਨ ਜਾਂਚ ਦੀ ਮੰਗ ਕੀਤੀ ਹੈ।