ਆਪ ਆਗੂ ਬਲਤੇਜ ਪੰਨੂ ਦਾ ਅਕਾਲੀ ਦਲ ਵੱਲ ਨਿਸ਼ਾਨਾ/ ਗਲਤ ਲੋਕਾਂ ਨੂੰ ਪਰਮੋਟ ਕਰਨ ਦੇ ਲਾਏ ਇਲਜ਼ਾਮ/ ਦਾਖਾ ਤੋਂ ਥਾਪੇ ਗਏ ਹਲਕਾ ਇੰਚਾਰਜ ਨੂੰ ਲੈ ਕੇ ਚੁੱਕੇ ਸਵਾਲ

0
3

ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅਕਾਲੀ ਦਲ ਉਤੇ ਗਲਤ ਲੋਕਾਂ ਨੂੰ ਸਿਆਸਤ ਵਿਚ ਪਰਮੋਟ ਕਰਨ ਦੇ ਇਲਜ਼ਾਮ ਲਾਏ ਹਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਅਕਾਲੀ ਦਲ ਬਾਦਲ ਲਗਾਤਾਰ ਗਲਤ ਕਿਰਦਾਰ ਵਾਲੇ ਵਿਅਕਤੀਆਂ ਨੂੰ ਅਹੁਦੇਦਾਰੀਆਂ ਨਾਲ ਨਿਵਾਜ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਲਕਾ ਦਾਖਾ ਤੋਂ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਜਸਕਰਨ ਸਿੰਘ ਨੂੰ ਮੋਹਾਲੀ ਪੁਲਿਸ ਨੇ ਗੰਭੀਰ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਵਿਅਕਤੀ ਉਤੇ ਇਕ ਬੱਚੀ ਨਾਲ ਗਲਤ ਕੰਮ ਕਰਨ ਦੇ ਦੋਸ਼ਾਂ ਤਹਿਤ ਪੋਕਸੋ ਐਕਟ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੇ ਪਹਿਲਾਂ ਇਕ ਮਹਿਲਾ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਅਤੇ ਫਿਰ ਉਸ ਦੀ ਨਾਬਾਲਿਗ ਧੀ ਨਾਲ ਗਲਤ ਕੰਮ ਕੀਤਾ। ਮੁਲਜਮ ਖਿਲਾਫ ਇਹ ਕਾਰਵਾਈ ਪੀੜਤ ਮਹਿਲਾਂ ਦੇ ਪਤੀ ਦੇ ਬਿਆਨਾਂ ਉਤੇ ਹੋਈ ਹੈ।

LEAVE A REPLY

Please enter your comment!
Please enter your name here