ਪੰਜਾਬ ਆਪ ਆਗੂ ਬਲਤੇਜ ਪੰਨੂ ਦਾ ਅਕਾਲੀ ਦਲ ਵੱਲ ਨਿਸ਼ਾਨਾ/ ਗਲਤ ਲੋਕਾਂ ਨੂੰ ਪਰਮੋਟ ਕਰਨ ਦੇ ਲਾਏ ਇਲਜ਼ਾਮ/ ਦਾਖਾ ਤੋਂ ਥਾਪੇ ਗਏ ਹਲਕਾ ਇੰਚਾਰਜ ਨੂੰ ਲੈ ਕੇ ਚੁੱਕੇ ਸਵਾਲ By admin - May 18, 2026 0 2 Facebook Twitter Pinterest WhatsApp ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅਕਾਲੀ ਦਲ ਉਤੇ ਗਲਤ ਲੋਕਾਂ ਨੂੰ ਸਿਆਸਤ ਵਿਚ ਪਰਮੋਟ ਕਰਨ ਦੇ ਇਲਜ਼ਾਮ ਲਾਏ ਹਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਅਕਾਲੀ ਦਲ ਬਾਦਲ ਲਗਾਤਾਰ ਗਲਤ ਕਿਰਦਾਰ ਵਾਲੇ ਵਿਅਕਤੀਆਂ ਨੂੰ ਅਹੁਦੇਦਾਰੀਆਂ ਨਾਲ ਨਿਵਾਜ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਲਕਾ ਦਾਖਾ ਤੋਂ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਜਸਕਰਨ ਸਿੰਘ ਨੂੰ ਮੋਹਾਲੀ ਪੁਲਿਸ ਨੇ ਗੰਭੀਰ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਉਤੇ ਇਕ ਬੱਚੀ ਨਾਲ ਗਲਤ ਕੰਮ ਕਰਨ ਦੇ ਦੋਸ਼ਾਂ ਤਹਿਤ ਪੋਕਸੋ ਐਕਟ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੇ ਪਹਿਲਾਂ ਇਕ ਮਹਿਲਾ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਅਤੇ ਫਿਰ ਉਸ ਦੀ ਨਾਬਾਲਿਗ ਧੀ ਨਾਲ ਗਲਤ ਕੰਮ ਕੀਤਾ। ਮੁਲਜਮ ਖਿਲਾਫ ਇਹ ਕਾਰਵਾਈ ਪੀੜਤ ਮਹਿਲਾਂ ਦੇ ਪਤੀ ਦੇ ਬਿਆਨਾਂ ਉਤੇ ਹੋਈ ਹੈ।