ਫਿਰੋਜ਼ਪੁਰ ’ਚ ਤੇਜ਼ ਹਨੇਰੀ ਕਾਰਨ ਵੱਡਾ ਹਾਦਸਾ/ ਸੋਗ ’ਤੇ ਬੈਠੇ ਪਰਿਵਾਰ ’ਤੇ ਡਿੱਗੀ ਲੋਹੇ ਦੀ ਗਰਿੱਲ/ ਹਾਦਸੇ ’ਚ 10 ਲੋਕ ਗੰਭੀਰ ਜ਼ਖਮੀ

0
2

 

ਫਿਰੋਜ਼ਪੁਰ ਵਿਚ ਇਕ ਪਰਿਵਾਰ ਉਤੇ ਉਸ ਵੇਲੇ ਦੁੱਖਾਂ ਦਾ ਪਹਾੜ ਡਿੱਗ ਪਿਆ ਜਦੋਂ ਤੇਜ਼ ਹਨੇਰੀ ਕਾਰਨ ਲੋਹੇ ਦੀ ਗਰਿੱਲ ਡਿੱਗਣ ਨਾਲ 10 ਜਣੇ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਘਰ ਅੰਦਰ ਪਰਿਵਾਰ ਦੇ ਇਕ ਜੀਅ ਦੀ ਮੌਤ ਹੋ ਗਈ ਸੀ, ਜਿਸ ਦੇ ਭੋਗ ਤੋਂ ਬਾਅਦ ਲੋਕ ਸੋਗ ਕਰਨ ਲਈ ਬੈਠੇ ਸਨ ਕਿ ਅਚਾਨਕ ਆਈ ਹਨੇਰੀ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਨਾਲ ਪਹਿਲਾਂ ਹੀ ਦੁਖੀ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।  ਮੌਕੇ ਤੇ ਪਹੁੰਚੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ 10 ਦੇ ਕਰੀਬ ਲੋਕ ਜਖਮੀ ਹੋਏ ਹਨ ਜਿਨਾਂ ਦੀ ਹਾਲਤ ਅਜੇ ਖਤਰੇ ਤੋਂ ਬਾਹਰ ਤੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here