ਪੰਜਾਬ ਫਿਰੋਜ਼ਪੁਰ ’ਚ ਤੇਜ਼ ਹਨੇਰੀ ਕਾਰਨ ਵੱਡਾ ਹਾਦਸਾ/ ਸੋਗ ’ਤੇ ਬੈਠੇ ਪਰਿਵਾਰ ’ਤੇ ਡਿੱਗੀ ਲੋਹੇ ਦੀ ਗਰਿੱਲ/ ਹਾਦਸੇ ’ਚ 10 ਲੋਕ ਗੰਭੀਰ ਜ਼ਖਮੀ By admin - May 15, 2026 0 1 Facebook Twitter Pinterest WhatsApp ਫਿਰੋਜ਼ਪੁਰ ਵਿਚ ਇਕ ਪਰਿਵਾਰ ਉਤੇ ਉਸ ਵੇਲੇ ਦੁੱਖਾਂ ਦਾ ਪਹਾੜ ਡਿੱਗ ਪਿਆ ਜਦੋਂ ਤੇਜ਼ ਹਨੇਰੀ ਕਾਰਨ ਲੋਹੇ ਦੀ ਗਰਿੱਲ ਡਿੱਗਣ ਨਾਲ 10 ਜਣੇ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਘਰ ਅੰਦਰ ਪਰਿਵਾਰ ਦੇ ਇਕ ਜੀਅ ਦੀ ਮੌਤ ਹੋ ਗਈ ਸੀ, ਜਿਸ ਦੇ ਭੋਗ ਤੋਂ ਬਾਅਦ ਲੋਕ ਸੋਗ ਕਰਨ ਲਈ ਬੈਠੇ ਸਨ ਕਿ ਅਚਾਨਕ ਆਈ ਹਨੇਰੀ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਨਾਲ ਪਹਿਲਾਂ ਹੀ ਦੁਖੀ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮੌਕੇ ਤੇ ਪਹੁੰਚੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ 10 ਦੇ ਕਰੀਬ ਲੋਕ ਜਖਮੀ ਹੋਏ ਹਨ ਜਿਨਾਂ ਦੀ ਹਾਲਤ ਅਜੇ ਖਤਰੇ ਤੋਂ ਬਾਹਰ ਤੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।