ਸਰਹਿੰਦ ਮੇਲੇ ’ਚ ਹਨੇਰੀ ਕਾਰਨ ਭਿਆਨਕ ਹਾਦਸਾ/ ਨੌਜਵਾਨ ਜ਼ਖ਼ਮੀ, ਪ੍ਰਸ਼ਾਸਨ ਨੇ ਬੰਦ ਕਰਵਾਇਆ ਮੇਲਾ/ ਹਨੇਰੀ ਕਾਰਨ ਡਿੱਗਿਆ 20 ਫੁੱਟਾਂ ਲੋਹੇ ਦਾ ਗੇਟ

0
2

ਸਰਹਿੰਦ ਦੀ ਵਿਸ਼ਵਕਰਮਾ ਕਾਲੋਨੀ ਵਿਚ ਚੱਲ ਰਹੇ ਮੇਲੇ ਦੌਰਾਨ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਆਈ ਤੇਜ਼ ਹਨੇਰੀ ਨਾਲ ਮੇਲੇ ਵਿਚ ਲੱਗਿਆ 20 ਫੁੱਟ ਉੱਚਾ ਲੋਹੇ ਦੇ ਐਂਟਰੀ ਗੇਟ ਅਚਾਨਕ ਡਿੱਗ ਪਿਆ, ਜਿਸ ਹੇਠਾਂ ਦੱਬਣ ਕਾਰਨ ਵੰਸ਼ ਨਾਮ ਦੇ 17 ਸਾਲਾ ਨੌਜਵਾਨ ਜ਼ਖਮੀ  ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਗੰਭੀਰ ਹਾਲਤ ਦੇ ਚਲਦਿਆਂ ਪੀਜੀਆਈ ਰੈਫਰ ਕਰ ਦਿੱਤਾ।
ਹਾਦਸੇ ਦੇ ਬਾਅਦ ਮੌਕੇ ‘ਤੇ ਪਹੁੰਚੇ ਐੱਸ.ਡੀ.ਐੱਮ. ਫਤਹਿਗੜ੍ਹ ਸਾਹਿਬ ਕਰੁਣ ਗੁਪਤਾ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਮੇਲੇ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦੇ ਹੁਕਮ ਦਿੱਤੇ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਐੱਨ.ਓ.ਸੀ ਨਹੀਂ ਸੀ। ਹਾਲਾਂਕਿ ਮੇਲਾ ਪ੍ਰਬੰਧਕ ਮਨਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਮੌਜੂਦ ਹਨ, ਪਰ ਮੌਕੇ ‘ਤੇ ਉਹ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੇ। ਫਿਲਹਾਲ ਪ੍ਰਸ਼ਾਸਨ ਨੇ ਦਸਤਾਵੇਜ਼ ਪੇਸ਼ ਕਰਨ ਤੱਕ ਮੇਲੇ ‘ਤੇ ਰੋਕ ਲਗਾ ਦਿੱਤੀ ਹੈ।

LEAVE A REPLY

Please enter your comment!
Please enter your name here