ਪੰਜਾਬ ਫਰੀਦਕੋਟ ’ਚ ਪੰਥਕ ਆਗੂਆਂ ਦੀ ਪ੍ਰੈੱਸ ਕਾਨਫਰੰਸ/ ਸੁਖਜੀਤ ਸਿੰਘ ਖੋਸਾ ਤੇ ਸੁਖਰਾਜ ਸਿੰਘ ਵੀ ਰਹੇ ਮੌਜੂਦ/ ਜਥੇਦਾਰ ਗੜਗੱਜ ਦੇ ਬੇਅਦਬੀ ਕਾਨੂੰਨ ਬਾਰੇ ਦਾਅਵਿਆਂ ਦੀ ਨਿੰਦਾ By admin - May 12, 2026 0 2 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਖਿਲਾਫ ਲਿਆਂਦੇ ਕਾਨੂੰਨ ਨੂੰ ਲੈ ਕੇ ਖਿੱਚੋਤਾਣ ਲਗਾਤਾਰ ਜਾਰੀ ਹੈ। ਜਥੇਦਾਰ ਵੱਲੋਂ ਸਰਕਾਰ ਨੂੰ ਅਲਟੀਮੇਟਮ ਦੇਣ ਤੋਂ ਬਾਅਦ ਪੰਥਕ ਧਿਰਾਂ ਵੀ ਸਰਗਰਮ ਹੋ ਗਈਆਂ ਹਨ। ਇਸੇ ਤਹਿਤ ਅੱਜ ਪੰਥਕ ਜਥੇਬੰਦੀਆਂ ਨੇ ਭਾਈ ਸੁਖਜੀਤ ਸਿੰਘ ਖੋਸਾ ਦੀ ਅਗਵਾਈ ਹੇਠ ਫਰੀਦਕੋਟ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਸੁਖਰਾਜ ਸਿੰਘ ਬਹਿਬਲ ਖੁਰਦ ਦੀ ਹਾਜ਼ਰੀ ਵਿਚ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਈ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਇਕ ਧਿਰ ਦੀ ਸ਼ਹਿ ਉਤੇ ਸਰਕਾਰ ਅਤੇ ਸੰਗਤ ਵਿਚਾਲੇ ਟਕਰਾਅ ਪੈਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਸਰਕਾਰ ਕਾਨੂੰਨ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ 2026 ਨੂੰ ਲੈ ਕੇ ਜੋ ਕੁਲਦੀਪ ਸਿੰਘ ਗੜਗੰਜ ਲਗਾਤਾਰ ਸਵਾਲ ਚੁੱਕ ਰਹੇ ਹਨ, ਉਹ ਬਿਲਕੁਲ ਬੇਬੁਨਿਆਦ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਵਾਲੇ ਹਨ ਤੇ ਸਿੱਖ ਸੰਗਤਾ ਨੂੰ ਗਿ ਗੜਗੰਜ ਸਾਥ ਤੋਂ ਸੁਚੇਤ ਰਹਿਣ ਦੀ ਲੋੜ ਹੈ।ਉਹ ਵਿਵਾਦ ਖੜ੍ਹਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਰਕਾਰ ਵਿੱਚ ਟਕਰਾਅ ਪੈਦਾ ਕਰਨਾ ਚਾਹੁੰਦੇ ਹਨ।ਨਾਂ ਤਾਂ ਸਰਕਾਰ ਨੇ ਸਿੱਖ ਰਹਿਤ ਮਰਿਆਦਾ ਤੇ ਕਾਨੂੰਨ ਬਣਾਇਆ। ਨਾਂ ਵੈਬਸਾਈਟ ਤੇ ਪਾਉਣ ਦੀ ਗੱਲ ਸਰਕਾਰ ਨੇ ਇਹ ਤਾਂ 2008 ਚ ਬਾਦਲ ਸਰਕਾਰ ਖੁਦ ਕਰ ਗਈ ਤੇ 2015 ਭਾਈ ਜਸਵਿੰਦਰ ਸਿੰਘ ਅਸਟ੍ਰੇਲੀਆ ਨੂੰ ਪ੍ਰਧਾਨ ਅਵਤਾਰ ਸਿੰਘ ਮੱਕੜ ਆਪ ਸਹਿਮਤੀ ਦਿੱਤੀ ਫਿਰ ਧਾਮੀ ਸਾਬ੍ਹ ਆਪ ਇਸ ਕਾਰਜ ਲਈ ਕਰੋੜ ਦੀ ਮਸ਼ੀਨ ਖਰੀਦ ਕੇ ਲਿਆਏ। ਤਾਂਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋ ਰਹੀ ਸਮਗਲਿੰਗ ਰੋਕੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹੀ ਕਾਨੂੰਨ 2008 ਚ ਬਾਦਲ ਸਰਕਾਰ ਵਿਧਾਨ ਸਭਾ ਚ ਪਾਸ ਕੀਤਾ ਕਿਸੇ ਨੂੰ ਕੋਈ ਇਤਰਾਜ ਨਹੀਂ ਹੋਇਆ ਉਸੇ ਕਾਨੂੰਨ ਚ ਉਸੇ ਹੀ ਵਿਧਾਨ ਸਭਾ ਮਾਨ ਸਰਕਾਰ ਨੇ ਸੋਧ ਕਰਤੀ ਤਾਂ ਇਹ ਪੰਥ ਦੇ ਕੰਮਾ ’ਚ ਦਖਲ ਕਿਵੇਂ ਹੋਇਆ ਸਰਕਾਰ ਨੂੰ 15 ਦਿਨ ਦਾ ਸਮਾਂ ਦੇਣਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਲਾਉਣ ਵਾਲੀ ਗੱਲ ਹੈ। ਇਹ ਵਾਜਬ ਨਹੀਂ ਗੜਗੰਜ ਸਾਬ੍ਹ ਵਾਪਸ ਲੈਣ ਆਪਣਾ ਗੈਰ-ਸੰਵਿਧਾਨਕ ਆਦੇਸ਼। ਗੜਗੱਜ ਸਾਬ੍ਹ ਦੱਸਣ ਪੰਜ ਸਿੰਘ ਸਾਹਿਬਾਨ ਕਿਹੜੇ ਹਨ ਵੇਖਿਆ ਜਾਏ ਤਾਂ 1925 ਐਕਟ ਮੁਤਾਬਿਕ ਵੀਹ ਸਾਲ ਤੋਂ ਗੈਰ-ਸੰਵਿਧਾਨਕ ਮੈਂਬਰ ਤੇ ਤਖਤਾਂ ਤੇ ਗੈਰ ਵਿਧੀ ਵਿਧਾਨ ਚ ਸਰਬਰਾਹ ਲੱਗੇ ਹੋਏ ਹਨ। ਫਿਰ ਗਿ ਟੇਕ ਸਿੰਘ ਖੁਦ ਦੋਸ਼ੀ ਹਨ ਜਿੰਨਾ ਅੰਤ੍ਰਿੰਗ ਮੈਂਬਰ ਹੁੰਦਿਆਂ ਸਿੱਖ ਇਤਿਹਾਸ ਦੀ ਹਿੰਦੀ ਦੀ ਕਿਤਾਬ ਪਬਲਿਸ ਕਰਨ ਚ ਗੁਰੂ ਸਾਹਿਬਾਨ ਨੂੰ ਡਾਕੂ ਚੋਰ ਲਿਖਣ ਦਾ ਦੋਸ਼ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਸੰਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ ਜਦ ਕਾਨੂੰਨ ਪਾਸ ਹੋ ਚੁੱਕਾ ਹੈ। ਵਿਧਾਨ ਸਭਾ ਪੰਜਾਬ ਰਾਜਪਾਲ ਪੰਜਾਬ ਮੋਹਰ ਲਾ ਦਿੱਤੀ ਹੈ ਸਿੱਖ ਸੰਗਤ ਨੇ ਪ੍ਰਵਾਨ ਕਰ ਲਿਆ ਹੈ, ਫਿਰ ਗੜਗੰਜ ਸਾਬ੍ਹ ਨੂੰ ਅਪੱਤੀ ਕਿਉਂ ਹੈ। ਉਹਨਾਂ ਕਿਹਾ ਸਰਕਾਰ ਦੁਆਰਾ ਪਾਸ ਕਾਨੂੰਨ ਕਿਸੇ ਕੀਮਤ ਤੇ ਰੱਦ ਨਹੀਂ ਹੋਣ ਦਿਆਂਗੇ। ਉਨ੍ਹਾਂ ਕਿਹਾ ਗੜਗੰਜ ਤਾਂ ਆਪ ਇੱਕ ਸਰਬਰਾਹ ਹਨ ਤੇ ਉਨਾ ਨੂੰ ਕੋਈ ਅਧਿਕਾਰ ਹੀ ਨਹੀ ਹੈ ਕਿ ਉਹ ਸਰਕਾਰ ਨੂੰ15 ਦਿਨ ਦਾ ਟਾਈਮ ਦੇਣ ਜਾਂ ਕਾਨੂੰਨ ਰੱਦ ਕਰ ਦੇਣ ਦੀਆਂ ਧਮਕੀਆਂ ਦੇਣ ਮੰਨਜੂਰ ਜਾਂ ਮਨਜੂਰ ਇੰਨਾਂ ਤੋਂ ਪੁੱਛਦਾ ਕੌਣ? ਤੇ ਇਹ ਕਿਸ ਹੱਕ ਨਾਲ ਕਾਨੂੰਨ ਨੂੰ ਰੱਦ ਕਰ ਸਕਦੇ ਹਨ।ਹੁਣ ਕਿਸੇ ਕੀਮਤ ਤੇ ਕਾਨੂੰਨ ਰੱਦ ਨਹੀ ਹੋਣ ਦਿਆਗੇ ਅਰ ਹਰ ਹਾਲਤ ਇਹ ਲਾਗੂ ਹੋ ਕੇ ਰਹੇਗਾ। ਸਰਕਾਰ ਨੂੰ ਅਪੀਲ ਕਰਦੇ ਆ ਕੁਲਦੀਪ ਸਿੰਘ ਗੜਗੰਜ ਦੀਆ ਗਿੱਦੜ ਧਮਕੀਆ ਤੋ ਡਰ ਕੇ ਕਾਨੂੰਨ ਨਾਲ ਕੋਈ ਛੇੜ ਛਾੜ ਨਾ ਕੀਤੀ ਜਾਵੇ।