ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦ ਸੈਨਿਕ ਦਾ ਅੰਤਮ ਸਸਕਾਰ/ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ/ ਪਿੰਡ ਬੀਬੀਪੁਰ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਮ ਵਿਦਾਈ

0
1

ਫਤਹਿਗੜ੍ਹ ਸਾਹਿਬ ਦੇ ਪਿੰਡ ਬੀਬੀਪੁਰ ਨਾਲ ਸਬੰਧਤ ਸ਼ਹੀਦ ਫੌਜੀ ਜਵਾਨ ਮਨਪ੍ਰੀਤ ਸਿੰਘ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਸ਼ਹੀਦ ਮਨਪ੍ਰੀਤ ਸਿੰਘ ਬੀਤੇ ਦਿਨੀਂ 14 ਸਿੱਖ ਰੈਜੀਮੈਂਟ ਝਾਰਖੰਡ ਵਿਖੇ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ।  ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਲਿਆਂਦੀ ਗਈ, ਜਿਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ।
ਇਸ ਮੌਕੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ, ਤਹਿਸੀਲਦਾਰ ਵਿਸਾਲ ਸ਼ਰਮਾ ਵਲੋਂ ਮ੍ਰਿਤਕ ਦੇਹ ’ਤੇ ਫੁਲ ਮਲਾਵਾਂ ਚੜਾ ਕੇ ਸਲਾਮੀ ਦਿੱਤੀ ਗਈ। ਇਸ ਤੋਂ ਪਹਿਲਾਂ ਸਹੀਦ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨਾਇਬ ਸੂਬੇਦਾਰ ਸੁੱਖਾ ਸਿੰਘ ਅਤੇ ਹੌਲਦਾਰ ਗੁਰਬਿੰਦਰ ਸਿੰਘ ਸੈਨਾ ਦੀ ਟੁਕੜੀ ਨਾਲ ਉਨਾਂ ਦੇ ਘਰ ਪਿੰਡ ਬੀਬੀਪੁਰ ਵਿਖੇ ਲੈ ਕੇ ਆਏ ਜਿਥੇ ਕਿ ਇਲਾਕਾ ਨਿਵਾਸੀਆਂ ਨੇ ਭਾਰੀ ਗਿਣਤੀ ਵਿਚ ਸਹੀਦ ਮਨਪ੍ਰੀਤ ਸਿੰਘ ਦੇ ਅੰਤਿਮ ਦਰਸਨ ਕੀਤੇ। ਇਸ ਮੋਕੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫੌਜੀ ਸਾਡੇ ਦੇਸ ਦਾ ਸਰਮਾਇਆ ਹਨ ਇਨਾਂ ਫੌਜੀ ਵੀਰਾਂ ਦੀ ਬਦੌਲਤ ਹੀ ਅਸੀ ਆਪਣੇ ਘਰਾਂ ਵਿਚ ਬੇਫਿਕਰ ਹੋ ਕੇ ਰਹਿ ਰਹੇ ਹਾਂ।

LEAVE A REPLY

Please enter your comment!
Please enter your name here