ਪੰਜਾਬ ਫਰੀਦਕੋਟ ਪਹੁੰਚੇ ਮੁੱਖ ਮੰਤਰੀ ਮਾਨ/ ਬੇਅਦਬੀ ਕਾਨੂੰਨਾਂ ਨੂੰ ਲੈ ਕੇ ਕੀਤਾ ਸ਼ੁਕਰਾਨਾ/ ਵਿਰੋਧੀਆਂ ਵੱਲ ਸਾਧੇ ਤਿੱਖੇ ਨਿਸ਼ਾਨੇ By admin - May 8, 2026 0 3 Facebook Twitter Pinterest WhatsApp ਬੇਅਦਬੀ ਕਾਨੂੰਨ ਨੂੰ ਲੈ ਕੇ ਸ਼ੁਰੂ ਕੀਤੀ ਗਈ ਸ਼ੁਕਰਾਨਾ ਯਾਤਰਾ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਫਰੀਦਕੋਟ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਦੇ ਸਥਾਨਕ ਵਾਸੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਮੁੱਖ ਮੰਤਰੀ ਨੂੰ ਜੀ ਆਇਆ ਕਿਹਾ। ਇਸ ਮੌਕੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਮਾਨ ਨੇ ਬੇਅਦਬੀ ਕਾਨੂੰਨ ਬਣਨ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਕਾਲੀ ਦਲ ਅਤੇ ਕਾਂਗਰਸ ਵੱਲ ਜੰਮ ਕੇ ਨਿਸ਼ਾਨਾ ਸਾਧੇ। ਉਹਨਾਂ ਕਿਹਾ ਕਿ ਅਕਾਲੀਆਂ ਅਤੇ ਕਾਂਗਰਸੀਆਂ ਨੇ ਹਮੇਸ਼ਾ ਹੀ ਪੰਜਾਬ ਦੇ ਭਲੇ ਦੀ ਬਜਾਏ ਆਪਣਾ ਭਲਾ ਸੋਚਿਆ ਅਤੇ ਲੋਕਾਂ ਨੂੰ ਦਰਕਨਾਰ ਕੀਤਾ ਜਿਸ ਦੇ ਚਲਦੇ ਹੀ ਲੋਕਾਂ ਨੇ ਉਹਨਾਂ ਨੂੰ ਅੱਜ ਦਰਕਿਨਾਰ ਕਰ ਦਿੱਤਾ। ਉਹਨਾਂ ਨੇ ਆਪਣੇ ਚਰਚਿਤ ਅੰਦਾਜ਼ ਵਿੱਚ ਕਿਕਲੀ ਸੁਣਾਈ ਜਿਸ ਉਤੇ ਲੋਕਾਂ ਨੇ ਖੂਬ ਵਾਹਵਾ ਕੀਤੀ। ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬੇਅਦਬੀਆਂ ਨੂੰ ਲੈ ਕੇ ਹੁਣ ਸਖਤ ਕਾਨੂੰਨ ਬਣਾਏ ਗਏ ਹਨ ਤਾਂ ਜੋ ਕੋਈ ਅਜਿਹੀ ਘਿਨੌਣੀ ਹਰਕਤ ਨਾ ਕਰੇ ਇਸ ਦੇ ਨਾਲ ਨਾਲ ਹੀ ਉਹਨਾਂ ਵੱਲੋਂ ਅਕਾਲੀ ਦਲ ਅਤੇ ਕਾਂਗਰਸੀਆਂ ਤੇ ਜੰਮ ਕੇ ਤੰਜ ਕੱਸੇ। ਆਪਣੇ ਭਾਸ਼ਣ ਦੌਰਾਨ ਉਹਨਾਂ ਵੱਲੋਂ ਲੋਕਾਂ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਮਤਲਬਪ੍ਰਸਤ ਦੱਸਦੇ ਹੋਏ ਪੰਜਾਬ ਦੇ ਭਲੇ ਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਹੀ ਦੱਸਿਆ। ਉਨ੍ਹਾਂ ਕਿਹਾ ਕਿ ਇਕੱਲੀ ਆਮ ਆਦਮੀ ਪਾਰਟੀ ਹੀ ਹੈ ਜੋ ਪੰਜਾਬ ਦਾ ਭਲਾ ਸੋਚਦੀ ਹੈ ਜਦਕਿ ਬਾਕੀ ਪਾਰਟੀਆਂ ਖੁਦ ਦੇ ਘਰ ਭਰਨ ਨੂੰ ਹੀ ਪਹਿਲ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ 70 ਸਾਲਾਂ ਤਕ ਪੰਜਾਬ ਤੇ ਰਾਜ ਕੀਤਾ ਪਰ ਕਿਸੇ ਨੇ ਵੀ ਪੰਜਾਬ ਲਈ ਉਹ ਕੰਮ ਨਹੀਂ ਕੀਤੇ, ਜੋ ਆਮ ਆਦਮੀ ਪਾਰਟੀ ਨੇ ਆਪਣੇ 4 ਸਾਲਾਂ ਦਾ ਸ਼ਾਸ਼ਨ ਦੌਰਾਨ ਹੀ ਕਰ ਵਿਖਾਏ ਹਨ।