ਤਰਨ ਤਾਰਨ ਪੁਲਿਸ ਵੱਲੋਂ ਗੈਂਗਸਟਰਾਂ ਦਾ ਐਨਕਾਊਟਰ/ ਗੈਂਗਸਟਰ ਗੁਰਲਾਲ ਤੇ ਜੈਸਲ ਦੇ 4 ਗੁਰਗੇ ਕਾਬੂ/ ਦੋ ਸ਼ੱਕੀਆਂ ਦੀਆਂ ਲੱਤਾਂ ’ਚ ਲੱਗੀ ਗੋਲੀ

0
2

ਤਰਨ ਤਾਰਨ ਪੁਲਿਸ ਵੱਲੋਂ 4 ਗੈਗਸਟਰਾਂ ਨੂੰ ਮੁਕਾਬਲੇ ਤੋਂ ਬਾਦ ਗ੍ਰਿਫਤਾਰ ਕੀਤਾ ਹੈ। ਐਸਐਸਪੀ ਸੁਰੇਂਦਰ ਲਾਂਬਾ ਦੀ ਅਗਵਾਈ ਹੇਠ ਕੀਤੀ ਕਾਰਵਾਈ ਦੌਰਾਨ ਪੁਲਿਸ ਨੇ ਗੈਂਗਸਟਰ ਗੁਰਲਾਲ ਅਤੇ ਜੈਸਲ ਦੇ 4 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਗੁਰਦਾਸਪੁਰ ਪੁਲਿਸ ਦੇ ਇਨਪੁਟ ਦੇ ਆਧਾਰ ਤੇ ਕੀਤੀ ਕਾਰਵਾਈ ਦੌਰਾਨ ਦੋ ਜਣਿਆਂ ਦੀਆਂ ਲੱਤਾਂ ਤੇ ਗੋਲੀਆਂ ਲੱਗੀਆਂ ਹਨ। ਇਹ 4 ਦੋਸ਼ੀ ਹੁਸ਼ਿਆਰਪੁਰ ਦੇ ਇੱਕ ਕਤਲ ਕੇਸ, ਬਟਾਲਾ ਦੇ ਇੱਕ ਗੋਲੀਬਾਰੀ ਕੇਸ ਅਤੇ ਗੁਰਦਾਸਪੁਰ ਦੇ ਇੱਕ ਗੋਲੀਬਾਰੀ ਕੇਸ ਵਿੱਚ ਸ਼ਾਮਲ ਹਨ। ਉਹ ਤਰਨ ਤਾਰਨ ਦੇ 2 ਵਿਅਕਤੀਆਂ ਦੀ ਟਾਰਗੇਟ ਕਿਲਿੰਗ ਦੀ ਯੋਜਨਾ ਬਣਾ ਰਹੇ ਸਨ।
ਫੜ੍ਹੇ ਗਏ ਮੁਲਜਮਾਂ ਦੀ ਪਛਾਣ ਤੇਜਿੰਦਰ ਪਾਲ ਸਿੰਘ ਉਰਫ ਚਾਨੀ ਪੁੱਤਰ ਪ੍ਰਗਟ ਸਿੰਘ, ਸਵਰਾਜ ਸਿੰਘ ਉਰਫ ਅਭੀ ਪੁੱਤਰ ਸੁਰਜੀਤ ਸਿੰਘ, ਗੁਰਮਨ ਸਿੰਘ, ਪੁੱਤਰ ਪ੍ਰਗਟ ਸਿੰਘ ਤਿੰਨੇ ਵਾਸੀ ਬਟਾਲਾ ਅਤੇ  ਜਸ਼ਨਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਤਰਨ ਤਾਰਨ ਵਜੋਂ ਹੋਈ ਹੈ। ਮੁਕਾਬਲੇ ਦੌਰਾਨ ਦੋ ਮੁਲਜ਼ਮਾਂ, ਤੇਜਿੰਦਰ ਅਤੇ ਸਵਰਾਜ ਨੂੰ ਕਰਾਸ ਫਾਇਰਿੰਗ ਵਿੱਚ ਲੱਤਾਂ ‘ਤੇ ਗੋਲੀਆਂ ਲੱਗੀਆਂ, ਜਦੋਂ ਉਨ੍ਹਾਂ ਨੇ ਪੁਲਿਸ ਟੀਮ ‘ਤੇ ਗੋਲੀਬਾਰੀ ਕੀਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਉਹ ਤਰਨ ਤਾਰਨ ਦੇ ਦੋ ਵਿਅਕਤੀਆਂ ਨੂੰ ਟਾਰਗੇਟ ਕਿਲਿੰਗ ਕਰਨ ਦੀ ਯੋਜਨਾ ਬਣਾ ਰਹੇ ਸਨ।

LEAVE A REPLY

Please enter your comment!
Please enter your name here