ਮਲੋਟ ਦੀਆਂ ਮੰਡੀਆਂ ’ਚ ਬੋਰੀਆਂ ਦੇ ਲੱਗੇ ਢੇਰ/ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ/ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਦੀ ਚਿਤਾਵਨੀ

0
1

ਮਲੋਟ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਮੰਡੀਆਂ ਅੰਦਰ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਏ, ਮਜਦੂਰ ਤੇ ਟਰੱਕ ਮਾਲਕ ਡਾਢੇ ਪ੍ਰੇਸ਼ਾਨ ਹਨ। ਆੜਤੀਆਂ ਦੱਸਣ ਮੁਤਾਬਕ ਮੰਡੀਆਂ ਵਿਚੋਂ 40 ਤੋਂ 45 ਫੀਸਦੀ ਕਣਕ ਦੀ ਲਿਫਟਿੰਗ ਬਾਕੀ ਪਈ ਹੈ ਜਿਸ ਕਾਰਨ ਮੰਡੀਆਂ ਅੰਦਰ ਬੋਰੀਆਂ ਦੇ ਵੱਡੇ ਵੱਡੇ ਅੰਬਾਰ ਲੱਗੇ ਪਏ ਹਨ। ਇਸੇ ਦੌਰਾਨ ਆੜ੍ਹਤੀਆਂ ਦੇ ਹੱਕ ਵਿਚ ਨਿਤਰੀ ਕਿਸਾਨ ਯੂਨੀਅਨ ਖੋਸਾ ਨੇ ਸਰਕਾਰ ਤੋਂ ਮੰਡੀਆਂ ਵਿਚੋਂ ਲਿਫਟਿੰਗ ਦੇ ਤੁਰੰਤ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਕਿਸਾਨ ਆਗੂ ਭਗਵੰਤ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਹਫਤੇ ਦੇ ਅੰਦਰ ਅੰਦਰ ਸਰਕਾਰ ਨੇ ਮੰਡੀਆਂ ਖਾਲੀ ਨਾ ਕਰਵਾਈਆਂ ਤਾਂ ਉਹ ਰੋਡ ਜਾਮ ਕਰਨ ਵਰਗੇ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

LEAVE A REPLY

Please enter your comment!
Please enter your name here