ਪੰਜਾਬ ਫਰੀਦਕੋਟ ਨਹਿਰ ਦਾ ਸਾਂਸਦ ਘੁਬਾਇਆ ਵੱਲੋਂ ਦੌਰਾ/ ਰਾਜਸਥਾਨ ਫੀਡਰ ਦੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ By admin - May 7, 2026 0 3 Facebook Twitter Pinterest WhatsApp ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਅੱਜ ਫਰੀਦਕੋਟ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸ਼ਹਿਰ ਵਿਚੋਂ ਲੰਘਦੀ ਰਾਜਸਥਾਨ ਫੀਡਰ ਨਹਿਰ ਦਾ ਦੌਰਾਨ ਕੀਤਾ ਤੇ ਨਹਿਰ ਨੂੰ ਕੰਕਰੀਟ ਪਾ ਕੇ ਪੱਕੇ ਕਰਨ ਦੇ ਹੋ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਥੋੜੀ ਦੇਰ ਪਹਿਲਾਂ ਸਰਹੰਦ ਫੀਡਰ ਨਹਿਰ ਨੂੰ ਕੰਕਰੀਟ ਨਾਲ ਪੱਕਾ ਕੀਤਾ ਗਿਆ ਸੀ ਪਰ ਜਦੋਂ ਇਸ ਨਹਿਰ ਚ ਪਾਣੀ ਛੱਡਿਆ ਗਿਆ ਸੀ ਤਾਂ ਕਈ ਜਗ੍ਹਾ ਤੇ ਬੈਡ ਬੈਠਣ ਨਾਲ ਲਾਈਨਿੰਗ ਵੀ ਉਖੜੀ ਸੀ ਅਤੇ ਹੁਣ ਰਾਜਸਥਾਨ ਫੀਡਰ ਨਹਿਰ ਨੂੰ ਪੱਕੇ ਕੀਤੇ ਜਾਣ ਦੌਰਾਨ ਸ਼ਿਕਾਇਤਾਂ ਮਿਲੀਆ ਸਨ ਕੇ ਕਈ ਜਗ੍ਹਾ ਹਲਕਾ ਮਟੀਰੀਅਲ ਵਰਤਿਆ ਜਾ ਰਿਹਾ ਅਤੇ ਕੰਮ ਦੌਰਾਨ ਵੀ ਉਣਤਾਈਆਂ ਸਾਹਮਣੇ ਆ ਰਹੀਆ ਹਨ ਜਿਸ ਦੇ ਚੱਲਦੇ ਅੱਜ ਉਨ੍ਹਾਂ ਵੱਲੋਂ ਦੌਰਾ ਕੀਤਾ ਗਿਆ ਹੈ ਜਿੱਥੇ ਕੁੱਜ ਉਣਤਾਈਆਂ ਮਿਲੀਆ ਜਿਨ੍ਹਾਂ ਨੂੰ ਸਹੀ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਨਾਲ ਹੀ ਕੰਮ ਸਬੰਧੀ ਰਿਪੋਰਟ ਬਣਾ ਕੇ ਦੇਣ ਲਈ ਕਿਹਾ ਗਿਆ ਹੈ।