ਪੰਜਾਬ ਮਾਨਸਾ ਪੁਲਿਸ ਖਿਲਾਫ ਲੋਕਾਂ ਦਾ ਪ੍ਰਦਰਸ਼ਨ/ ਨਸ਼ੇ ਦਾ ਝੂਠਾ ਪਰਜਾ ਦਰਜ ਕਰਨ ਦੇ ਇਲਜ਼ਾਮ/ ਮਾਂ ਨੇ ਟਾਵਰ ’ਤੇ ਚੜ੍ਹ ਕੇ ਮੰਗਿਆ ਇਨਸਾਫ By admin - May 5, 2026 0 2 Facebook Twitter Pinterest WhatsApp ਮਾਨਸਾ ਦੇ ਕਸਬਾ ਸਰਦੂਲਗੜ੍ਹ ਵਿਖੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਮਹਿਲਾ ਇਨਸਾਫ ਦੀ ਮੰਗ ਨੂੰ ਲੈ ਕੇ ਮੋਬਾਇਲ ਟਾਵਰ ਉਤੇ ਚੜ ਗਈ। ਮਹਿਲਾ ਦਾ ਇਲਜਾਮ ਸੀ ਕਿ ਉਸ ਦੇ ਪੁੱਤਰ ਖਿਲਾਫ ਨਸ਼ੇ ਦਾ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਪੀੜਤ ਦੇ ਹੱਕ ਵਿਚ ਨਿਤਰੇ ਲੋਕਾਂ ਨੇ ਵੀ ਧਰਨਾ ਪ੍ਰਦਰਸ਼ਨ ਕਰ ਕੇ ਪੁਲਿਸ ਪ੍ਰਸ਼ਾਸਨ ਤੋਂ ਨੌਜਵਾਨ ਖਿਲਾਫ ਝੂਠਾ ਪਰਚਾ ਰੱਦ ਕਰਨ ਕਰਨ ਦੀ ਮੰਗ ਕੀਤੀ। ਲੋਕਾਂ ਦਾ ਇਲਜਾਮ ਸੀ ਕਿ ਸਰਦੂਲਗੜ੍ਹ ਪੁਲਿਸ ਵੱਲੋਂ ਵਾਰਡ ਨੰਬਰ ਛੇ ਦੇ ਗੁਰਪਿਆਰ ਸਿੰਘ ਉੱਪਰ 30 ਗੋਲੀਆਂ ਦਾ ਪਰਚਾ ਦਰਜ ਕੀਤਾ ਗਿਆ ਹੈ, ਜੋ ਸਰਾਸਰ ਝੂਠਾ ਮਾਮਲਾ ਹੈ। ਵਾਰਡ ਵਾਸੀਆਂ ਨੇ ਕਿਹਾ ਕਿ ਇਸ ਨੌਜਵਾਨ ਨੂੰ ਪੁਲਿਸ ਸਵੇਰੇ ਘਰੋਂ ਲੈ ਕੇ ਆਈ ਹੈ ਕਿਉਂਕਿ ਇਹ ਲੜਕਾ ਬਦਨਾਮਾ ਦੀ ਲਿਸਟ ਵਿੱਚ ਹੈ ਜਿਸ ਨੂੰ 4 ਵਜੇ ਛੱਡਣ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਹੁਣ ਇਸ ਉੱਪਰ ਆਪਣੇ ਕੋਲੋਂ ਹੀ ਗੋਲੀਆਂ ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ। ਵਾਰਡ ਦੇ ਕੌਂਸਲਰ ਨੇ ਕਿਹਾ ਕਿ ਉਹ ਲੈਟਰ ਪੈਡ ਉੱਪਰ ਪੁਲਿਸ ਨੂੰ ਲਿਖ ਕੇ ਦੇ ਕੇ ਆਇਆ ਸੀ ਕਿ ਨੌਜਵਾਨ ਹੁਣ ਨਸ਼ੇ ਦਾ ਕੋਈ ਵੀ ਕੰਮ ਨਹੀਂ ਕਰਦਾ ਪਰ ਪੁਲਿਸ ਇਸ ਨੂੰ ਸੁਧਾਰਨ ਦੀ ਬਜਾਏ ਤੰਗ ਪਰੇਸ਼ਾਨ ਕਰ ਰਹੀ ਹੈ। ਸਥਾਨਕ ਵਾਸੀਆਂ ਨੇ ਇਲਾਕੇ ਅੰਦਰ ਸ਼ਰੇਆਮ ਨਸ਼ੇ ਵਿੱਕਣ ਦੇ ਗੰਭੀਰ ਇਲਜਾਮ ਵੀ ਲਾਏ। ਦੇਰ ਰਾਤ ਹੰਗਾਮਾ ਹੁਣ ਤੋਂ ਬਾਅਦ ਡੀਐਸਪੀ ਸਰਦੂਲਗੜ੍ਹ ਦੇ ਭਰੋਸੇ ਤੇ ਧਰਨਾ ਚੁੱਕ ਲਿਆ ਗਿਆ ਹੈ ਅਤੇ ਜਾਂਚ ਕਰਨ ਦੀ ਗੱਲ ਕਹੀ ਹੈ। ਸਰਦੂਲਗੜ੍ਹ ਥਾਣਾ ਮੁਖੀ ਨੇ ਦੱਸਿਆ ਕਿ ਕੀ ਗੁਰਪਿਆਰ ਸਿੰਘ ਉੱਪਰ ਪਹਿਲਾਂ ਵੀ 10 ਤੋਂ 12 ਪਰਚੇ ਹਨ ਜਿਸ ਵਿੱਚ ਨਸ਼ਾ ਅਤੇ ਚੋਰੀ ਦੇ ਮਾਮਲੇ ਦਰਜ ਹਨ ਅਤੇ ਗੁਰਪਿਆਲ ਸਿੰਘ ਤੋਂ ਜੋ ਮਿਲਿਆ ਸੀ ਉਸ ਉੱਪਰ ਐਨਡੀਪੀਐਸ ਐਕਟ ਅਧੀਨ ਕਾਰਵਾਈ ਕੀਤੀ ਹੈ ਅਤੇ ਪਰਿਵਾਰ ਵੱਲੋਂ ਜੋ ਦੋਸ਼ ਲਗਾਏ ਗਏ ਹਨ ਉਹ ਬੇਬੁਨਿਆਦ ਹਨ।