ਪੰਜਾਬ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੇ ਘੇਰੀ ਮਾਨ ਸਰਕਾਰ/ ਵਿਰੋਧੀਆਂ ਖਿਲਾਫ ਕਾਰਵਾਈਆਂ ’ਤੇ ਚੁੱਕੇ ਸਵਾਲ/ ਆਗੂਆਂ ਬਾਰੇ ਗਲਤ ਬਿਆਨੀ ਦੇ ਲਾਏ ਇਲਜ਼ਾਮ By admin - May 4, 2026 0 2 Facebook Twitter Pinterest WhatsApp ਪੰਜਾਬ ਅੰਦਰ ਅਸੈਬੰਲੀ ਚੋਣਾਂ ਦੇ ਚਲਦਿਆਂ ਦਲ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਇਸ ਨੂੰ ਲੈ ਕੇ ਭਾਜਪਾ ਆਗੂਆਂ ਨੇ ਸਰਕਾਰ ਨੂੰ ਘੇਰਿਆ ਹੈ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਨੈਸ਼ਨਲ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਜਿਹੜੇ ਆਗੂ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ‘ਤੇ ਦਲਬਦਲੀ ਦਾ ਕਾਨੂੰਨ ਲਾਗੂ ਨਹੀਂ ਹੁੰਦਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਜਦੋਂ ਤੱਕ ਇਹ ਨੇਤਾ ਦੂਜੀ ਪਾਰਟੀ ਵਿੱਚ ਸਨ ਤਾਂ ਸਭ ਠੀਕ ਸੀ, ਪਰ ਭਾਜਪਾ ਵਿੱਚ ਆਉਂਦਿਆਂ ਹੀ ਸਰਕਾਰ ਨੂੰ ਉਨ੍ਹਾਂ ਵਿੱਚ ਨੁਕਸ ਨਜ਼ਰ ਆਉਣ ਲੱਗ ਪਏ ਹਨ ਜੋ ਸਹੀ ਨਹੀਂ ਹੈ। ਆਗੂਆਂ ਨੇ ਰਜਿੰਦਰ ਗੁਪਤਾ ‘ਤੇ ਹੋਈ ਪੋਲਿਊਸ਼ਨ ਬੋਰਡ ਦੀ ਰੇਡ ਅਤੇ ਸਾਨੀ ਸਾਹਿਬ ਦੇ ਰਿਸ਼ਤੇਦਾਰਾਂ ਨੂੰ ਪੁਲਿਸ ਅਤੇ ਜੀ.ਐਸ.ਟੀ. ਵਿਭਾਗ ਵੱਲੋਂ ਵਾਰ-ਵਾਰ ਪਰੇਸ਼ਾਨ ਕੀਤੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਬਦਲੇ ਦੀ ਭਾਵਨਾ ਨਾਲ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੇ ਕਾਰਨਾਂ ਨੂੰ ਲੱਭਣਾ ਜ਼ਰੂਰੀ ਹੈ। ਉਨ੍ਹਾਂ ਕੇਂਦਰ ਸਰਕਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜਦੋਂ ਡੀ.ਏ.ਪੀ. (DAP) ਦੇ ਰੇਟ ਵਧੇ ਸਨ, ਤਾਂ ਕੇਂਦਰ ਨੇ ਤੁਰੰਤ 15,000 ਕਰੋੜ ਦੀ ਸਬਸਿਡੀ ਜਾਰੀ ਕੀਤੀ ਸੀ। ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨਾਂ ਦੀ ਬਾਂਹ ਫੜਨ ਅਤੇ ਸਿਰਫ਼ ਭਾਸ਼ਣਬਾਜ਼ੀ ਤੱਕ ਸੀਮਤ ਨਾ ਰਹਿਣ।