ਪੰਜਾਬ ਗੁਰਦਾਸਪੁਰ ’ਚ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ/ ਖੇਡ ਟੂਰਨਾਮੈਂਟ ਦੀ ਤਿਆਰੀ ਦੌਰਾਨ ਵਾਪਰੀ ਘਟਨਾ/ ਖੇਡ ਮੈਦਾਨ ’ਚ ਮਿੱਟੀ ਪਾ ਰਿਹਾ ਸੀ ਇੰਦਰਜੀਤ ਸਿੰਘ By admin - May 4, 2026 0 2 Facebook Twitter Pinterest WhatsApp ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਦੇ ਨਜ਼ਦੀਕ ਪਿੰਡ ਭਿਖਾਰੀ ਹਾਰਨੀਆਂ ਦੇ ਪਿੰਡ ਦੇ ਨੌਜਵਾਨਾਂ ਵਲੋਂ ਗਰਾਊਂਡ ’ਚ ਟੂਰਨਾਮੈਂਟ ਕਰਵਾਉਣ ਦੀ ਤਿਆਰੀ ’ਚ ਲੱਗੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ। ਜਾਣਕਾਰੀ ਅਨੁਸਾਰ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਹਰ ਸਾਲ ਹੋਣ ਵਾਲੇ ਖੇਡ ਟੂਰਨਾਮੈਂਟ ਦੀ ਤਿਆਰੀ ਲਈ ਉਹ ਸਾਰੇ ਇਕੱਠੇ ਹੋ ਗਰਾਊਂਡ ਚ ਮਿੱਟੀ ਪਾਉਣ ਦਾ ਕੰਮ ਕਰ ਰਹੇ ਸੀ ਕਿ ਪਿੰਡ ਦਾ ਹੀ ਰਹਿਣ ਵਾਲੇ ਇੰਦਰਜੀਤ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਘਟਨਾ ਵੇਲੇ ਇੰਦਰਜੀਤ ਸਿੰਘ ਗਰਾਊਂਡ ਚ ਪੋਲ ਗੱਡ ਰਿਹਾ ਸੀ ਕਿ ਅਚਾਨਕ ਪਾਈਪ ਨੂੰ ਗੱਡਦੇ ਹੋਏ ਉੱਪਰ ਤਾਰਾਂ ਨਾਲ ਪਾਈਪ ਟਕਰਾਉਣ ਕਰਕੇ ਕਰੰਟ ਆ ਗਿਆ। ਪਿੰਡ ਵਾਲਿਆਂ ਵਲੋਂ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ। ਉੱਥੇ ਹੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਨੌਜਵਾਨ ਗੈਸ ਏਜੰਸੀ ਵਾਲੇ ਟਰੱਕ ਤੇ ਡਰਾਈਵਰ ਦੀ ਨੌਕਰੀ ਕਰਦਾ ਸੀ ਅਤੇ ਕੁਝ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਅਤੇ ਇਕ ਮਹਿਜ 7 ਮਹੀਨੇ ਦਾ ਬੇਟਾ ਅਤੇ ਪਤਨੀ ਪਿੱਛੇ ਛੱਡ ਗਿਆ ਹੈ।