ਤਰਨ ਤਾਰਨ ਦੇ ਪਿੰਡ ਪਿਦੀ ’ਚ ਸ਼ੈਲਰ ਨੂੰ ਅੱਗ/ ਚਾਵਲ, ਪੈਕਿੰਗ ਮਟੀਰੀਅਲ ਤੇ ਸਾਮਾਨ ਸੜ ਕੇ ਸੁਆਹ/ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਅਦ ਪਾਇਆ ਕਾਬੂ

0
1

ਤਰਨ ਤਾਰਨ ਦੇ ਪਿੰਡ ਪਿਦੀ ਵਿਖੇ ਹਾਲਾਤ ਉਸ ਵੇਲੇ ਅਫਰਾ ਤਫਰੀ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਕੈਪੀਟਲ ਓਵਰਸੀਜ ਸ਼ੈਲਰ ਨੂੰ ਚਾਨਕ ਅੱਗ ਲੱਗ ਗਈ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਕੁੱਝ ਰਹੀ ਸਮੇਂ ਅੰਦਰ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਅੰਦਰ ਪਏ ਚਾਵਲ, ਪੈਕਿੰਗ ਮਟੀਰੀਅਲ ਤੇ ਹੋਰ ਸਾਮਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਨਾਲ ਸ਼ੈਲਰ ਦੀ ਬਿਲਡਿੰਗ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੈਲਰ ਮਾਲਕ ਰਾਜਿੰਦਰ ਮਿੱਤਲ ਅਤੇ ਅਸ਼ਵਣੀ ਮਿੱਤਲ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਤੋਂ ਸਵੇਰੇ ਕਰੀਬ 7 ਵਜੇ ਤਰਨ ਤਾਰਨ ਪਹੁੰਚੇ। ਉਨ੍ਹਾਂ ਨੂੰ ਸਵੇਰੇ 5:30 ਵਜੇ ਮੁਲਾਜ਼ਮਾਂ ਵੱਲੋਂ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਸਥਿਤੀ ਨੂੰ ਦੇਖਦੇ ਹੋਏ ਤੁਰੰਤ ਤਰਨ ਤਾਰਨ ਫੋਨ ਕੀਤਾ ਗਿਆ, ਜਿਸ ਤੋਂ ਬਾਅਦ ਤਰਨ ਤਾਰਨ ਵੱਲੋਂ ਅਵਤਾਰ ਸਿੰਘ ਤਨੇਜਾ (ਪ੍ਰਧਾਨ ਜ਼ਿਲ੍ਹਾ ਤਰਨ ਤਾਰਨ ਰਾਈਸ ਮਿੱਲਰਜ਼ ਐਸੋਸੀਏਸ਼ਨ), ਕੇਸ਼ਵ ਅਗਰਵਾਲ, ਵਸ਼ਨੁ ਦਾਸ ਅਗਰਵਾਲ ਅਤੇ ਹੋਰ ਰਾਈਸ ਮਿਲਰ ਸਾਥੀਆਂ ਤੇ ਸਟਾਫ ਨੇ ਰਲ ਕੇ ਇਸ ਅੱਗ ‘ਤੇ ਕਾਬੂ ਪਾਉਣ ਲਈ ਯਤਨ ਕੀਤਾ।
ਖੁਦ ਕਾਬੂ ਪਾਉਣ ਦੇ ਕੋਸ਼ਿਸ਼ ਕਰਨ ਦਾ ਨਾਲ ਨਾਲ ਨਗਰ ਕੌਂਸਲ ਤਰਨ ਤਾਰਨ ਨੂੰ ਫੋਨ ਕੀਤਾ ਗਿਆ, ਜਿਥੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚੀਆਂ। ਇਸ ਤੋਂ ਇਲਾਵਾ ਇੱਕ ਗੱਡੀ ਪੱਟੀ ਤੋਂ ਅਤੇ ਇੱਕ ਅੰਮ੍ਰਿਤਸਰ ਤੋਂ ਵੀ ਮਦਦ ਲਈ ਭੇਜੀ ਗਈ। ਕਾਫੀ ਮਿਹਨਤ ਅਤੇ ਜਦੋਜਹਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ।  ਇਸ ਅੱਗ ਕਾਰਨ ਸ਼ੈਲਰ ਨੂੰ ਕਾਫੀ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਮਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਹਾਦਸੇ ਵਿੱਚ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ।

LEAVE A REPLY

Please enter your comment!
Please enter your name here