ਪੰਜਾਬ ਸੰਗਰੂਰ ’ਚ ਕਬੱਡੀ ਖਿਡਾਰੀ ਦਾ ਮੋਟਰ ਸਾਇਕਲ ਨਾਲ ਸਨਮਾਨ/ ਨਿਊਜੀਲੈਂਡ ’ਚ ਖੇਡਣ ਬਾਅਦ ਕੀਤੀ ਸੀ ਘਰ ਵਾਪਸੀ By admin - May 4, 2026 0 2 Facebook Twitter Pinterest WhatsApp ਸੰਗਰੂਰ ਦੇ ਹਲਕਾ ਲਹਿਰਾ ਦੇ ਪਿੰਡ ਘੋੜੇਨਬ ਨਾਲ ਸਬੰਧਤ ਕਬੱਡੀ ਖਿਡਾਰੀ ਬੋਲਟ ਘੋੜੇਨਬੀਆਂ ਨੇ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਨਿਊਜੀਲੈਂਡ ਵਿਖੇ ਕਬੱਡੀ ਮੈਚ ਖੇਡਣ ਤੋਂ ਬਾਅਦ ਪਿੰਡ ਪਹੁੰਚੇ ਬੋਲਟ ਘੋੜੇਨਬੀਆਂ ਦਾ ਪਿੰਡ ਵਾਸੀਆਂ ਵੱਲੋਂ ਮੋਟਰ ਸਾਇਕਲ ਨਾਲ ਸਨਾਮਾਨ ਕੀਤਾ ਗਿਆ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਉਸ ਨੂੰ ਸ੍ਰੀ ਬੇਰ ਸਾਹਿਬ ਕਬੱਡੀ ਕਲੱਬ ਵੱਲੋਂ ਨਿਊਜ਼ੀਲੈਂਡ ਚ ਖੇਡਣ ਜਾਣ ਦਾ ਮੌਕੇ ਮਿਲਿਆ। ਉਸ ਨੂੰ ਪਿੰਡ ਦੇ ਸਪੋਰਟਸ ਕਲੱਬਾਂ, ਗ੍ਰਾਮ ਪੰਚਾਇਤ, ਗੁਰਦੁਆਰਾ ਕਮੇਟੀ ਨੇ ਪਿੰਡ ਦੇ ਸਹਿਯੋਗ ਨਾਲ ਸਨਮਾਨਤ ਕੀਤਾ ਗਿਆ। ਦੱਸ ਦਈਏ ਕਿ ਖਿਡਾਰੀ ਬੁੱਲਟ ਘੋੜੇਨਬੀਆ ਛੋਟੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਨੇ ਆਪਣੀ ਸ਼ਾਨਦਾਰ ਖੇਡ ਦੇ ਚਲਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗਰਾਊਡਾਂ ਨਾਲ ਜੁੜਨ ਦਾ ਦਿੱਤਾ ਸੁਨੇਹਾ ਹੈ।