ਗੁਰਦਾਸਪੁਰ ਪੁਲਿਸ ਦੀ ਸਪੈਸ਼ਲ ਨਾਕੇਬੰਦੀ/ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਸਖਤੀ/ ਪੁਲਿਸ ਅਧਿਕਾਰੀ ਆਪ ਲਗਾ ਰਹੇ ਸਪੈਸ਼ਲ ਨਾਕੇ

0
3

ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਨੇ ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਤੋਂ ਬਾਅਦ ਸਪੈਸ਼ਲ ਨਾਕੇਬੰਦੀ ਕਰ ਕੇ ਚੌਕਸੀ ਵਧਾ ਦਿੱਤੀ ਹੈ। ਪੁਲਿਸ ਨੇ ਗੀਤਾ ਭਵਨ ਰੋਡ ਤੇ ਇੱਕ ਮਸ਼ਹੂਰ ਦੁਕਾਨ ਤੇ ਗਰਨੇਡ ਸੁੱਟਣ ਵਾਲੇ ਦੀ ਫੋਟੋ ਜਾਰੀ ਕਰ ਦਿੱਤੀ ਗਈ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪੈਸ਼ਲ ਨਾਕੇਬੰਦੀਆਂ ਦੀ ਚੈਕਿੰਗ ਵੱਡੇ ਪੁਲਿਸ ਅਧਿਕਾਰੀ ਖੁਦ ਕਰ ਰਹੇ ਹਨ। ਇਸੇ ਤਹਿਤ ਹਨੁਮਾਨ ਚੌਂਕ ਵਿੱਚ ਕੀਤੀ ਗਈ ਸਪੈਸ਼ਲ ਨਾਕੇਬੰਦੀ ਦੌਰਾਨ ਡੀਐਸਪੀ ਸਿਟੀ ਸ਼ਹਿਬਾਜ ਸਿੰਘ ਦੇ ਨਾਲ ਐਸ ਐਚ ਓ ਸਿਟੀ ਦਵਿੰਦਰ ਪ੍ਰਕਾਸ਼ ਅਤੇ ਐਸ ਐਚ ਓ ਸਦਰ ਅਮਨਦੀਪ ਸਿੰਘ ਵੀ ਹਾਜ਼ਰ ਰਹੇ ਅਤੇ  ਆਉਣ ਜਾਣ ਵਾਲੀਆਂ ਗੱਡੀਆਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ।
ਇਸ ਮੌਕੇ ਆਪਣੇ ਸੰਬੋਧਨ ਵਿਚ ਡੀਐਸਪੀ ਸਿਟੀ ਸ਼ਹਿਬਾਜ ਸਿੰਘ ਨੇ ‌ ਕਿਹਾ ਕਿ ਗੈਰ ਸਮਾਜਿਕ ਅੰਸਰਾਂ ਨੂੰ ਫੜਨ ਅਤੇ ਨੱਥ ਪਾਉਣ ਲਈ ਰੂਟੀਨ ਵਿੱਚ ਸਪੈਸ਼ਲ ਨਾਕੇਬੰਦੀ ਕੀਤੀ ਜਾ ਰਹੀ ਹੈ। ਉੱਥੇ ਹੀ ਉਹਨਾਂ ਨੇ ਗੱਡੀਆਂ ਵਿੱਚ ਕਾਲੇ ਸ਼ੀਸ਼ੇ ਲਗਾ ਕੇ‌ ਅਤੇ ਮੂੰਹ ਤੇ ਕੱਪੜੇ ਬਣ ਕੇ ਘੁੰਮਣ ਵਾਲਿਆਂ ਨੂੰ ਵੀ ਹਿਦਾਇਤ ਕੀਤੀ ਕਿ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ਰਾਰਤੀ ਅਨਸਰ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।

LEAVE A REPLY

Please enter your comment!
Please enter your name here