ਜੱਦੀ ਪਿੰਡ ਸਤੌਜ ਪਹੁੰਚੇ ਮੁੱਖ ਮੰਤਰੀ ਮਾਨ ਦਾ ਵਿਰੋਧੀਆਂ ’ਤੇ ਤੰਜ਼/ ਪਾਰਟੀ ਟੁੱਟਣ ਦੇ ਦਾਅਵਿਆਂ ਦਾ ਮੋੜਵਾਂ ਜਵਾਬ/ ਕਿਹਾ, ਝਾੜੂ ਕੁੱਝ ਤੀਲੇ ਨਿਕਲਣ ਬਾਅਦ ਵੀ ਸਫਾਈ ਕਰਦਾ ਰਹਿੰਦੈ

0
3

ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਜੱਦੀ ਪਿੰਜ ਸਤੌਜ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿੰਡ ਅੰਦਰ ਬਹੁਤ ਸਾਰੇ ਵਿਕਾਸ ਕੰਮ ਚੱਲ ਰਹੇ ਹਨ ਅਤੇ ਅੱਜ ਪਿੰਡ ਵਿਚ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ ਹੈ। ਰਾਸ਼ਟਰਪਤੀ ਨਾਲ ਮਿਲਣੀ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਉਹ ਵਿਧਾਇਕਾਂ ਸਮੇਤ ਦਿੱਲੀ ਜਾਣਗੇ।
ਪਾਰਟੀ ਟੁੱਟਣ ਦੀਆਂ ਖਬਰਾਂ ਬਾਰੇ ਉਨ੍ਹਾਂ ਕਿਹਾ ਕਿ ਝਾੜੂ ਵਿਚੋਂ ਇਕ ਦੋ ਤਿੱਲੇ ਨਿਕਲਣ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਪੰਜੇ ਚੋਂ ਇਕ ਉਂਗਲ ਨਿਕਲਣ ਨਾਲ ਹੱਥ ਟੇਢਾ ਹੋ ਜਾਂਦਾ ਹੈ ਅਤੇ ਇਕ ਤਣੀ ਟੁੱਟਣ ਨਾਲ ਤੱਕੜੀ ਤੋਲਣ ਯੋਗੀ ਨਹੀਂ ਰਹਿੰਦੀ, ਇਸ ਲਈ ਆਪ ਆਦਮੀ ਪਾਰਟੀ ਨੂੰ ਤੋੜਣ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰ ਲੈਣਾ ਚਾਹੀਦਾ ਹੈ।

LEAVE A REPLY

Please enter your comment!
Please enter your name here