ਪੰਜਾਬ ਮਲੋਟ ’ਚ ਵਾਟਰ ਵਰਕਸ ਪਾਈਪ ਲਾਈਨ ਦਾ ਕੰਮ ਸ਼ੁਰੂ/ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕੀਤਾ ਉਦਘਾਟਨ/ 12 ਕਰੋੜ ਨਾਲ ਬਣੇਗੀ 8 ਕਿਲੋਮੀਟਰ ਲੰਮੀ ਲਾਈਨ By admin - April 30, 2026 0 2 Facebook Twitter Pinterest WhatsApp ਮਲੋਟ ਸ਼ਹਿਰ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਯਤਨਾਂ ਸਦਕਾ 25 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਉਨ੍ਹਾਂ ਵਲੋਂ ਅੱਜ ਸਿੱਧੀ ਨਹਿਰ ਤੋਂ ਵਾਟਰ ਵਰਕਸ ਤੱਕ ਕਰੀਬ 12 ਕਰੋੜ ਦੀ ਲਾਗਤ ਨਾਲ ਸਾਢੇ 8 ਕਿਲੋਮੀਟਰ ਲੰਮੀ ਪੈਣ ਵਾਲੀ ਪਾਇਪ ਲਾਈਨ ਦੇ ਕੰਮ ਦੀ ਸ਼ੁਰੂਆਤ ਕਰਵਾਈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਮਲੋਟ ਸ਼ਹਿਰ ਵਾਸੀਆਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਵਲੋਂ ਪਾਵਰ ਕੱਟਾਂ ਨੂੰ ਲੈ ਕੇ ਦਿਤੇ ਜਾ ਰਹੇ ਧਰਨੇ ਬਾਰੇ ਉਨ੍ਹਾਂ ਕਿਹਾ ਕੇ ਕੰਮ ਦੌਰਾਨ ਕਿਸੇ ਸਮੇਂ ਮੁਸਕਲ ਆ ਸਕਦੀ ਪਰ ਹੁਣ ਸਹੀ ਚੱਲ ਰਿਹਾ ਇਨ੍ਹਾਂ ਨੂੰ ਬਿਨਾਂ ਵਜ੍ਹਾ ਧਰਨੇ ਦੇਣ ਦੀ ਆਦਤ ਹੈ। 1 ਮਈ ਦੇ ਹੋਣ ਵਾਲੇ ਇਜਲਾਸ ਬਾਰੇ ਉਨ੍ਹਾਂ ਦੱਸਿਆ ਕੇ ਵੱਖ ਵੱਖ ਪਾਰਟੀਆਂ ਨੇ ਆਪ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿਚ ਭਾਜਪਾ ਦਾ ਅਹਿਮ ਰੋਲ ਰਿਹਾ। ਅਸੀਂ ਪਹਿਲਾਂ ਵੀ ਆਪ੍ਰੇਸ਼ਨ ਲੋਟਸ ਖਿਲਾਫ ਅਵਾਜ ਚੁੱਕਦੇ ਰਹੇ ਹਾਂ ਅਤੇ ਅੱਗੇ ਵੀ ਅਵਾਜ਼ ਚੁੱਕਦੇ ਰਹਾਂਗੇ।