ਮਲੋਟ ’ਚ ਵਾਟਰ ਵਰਕਸ ਪਾਈਪ ਲਾਈਨ ਦਾ ਕੰਮ ਸ਼ੁਰੂ/ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕੀਤਾ ਉਦਘਾਟਨ/ 12 ਕਰੋੜ ਨਾਲ ਬਣੇਗੀ 8 ਕਿਲੋਮੀਟਰ ਲੰਮੀ ਲਾਈਨ

0
1

ਮਲੋਟ ਸ਼ਹਿਰ  ਵਾਸੀਆਂ ਦੀ ਪੀਣ ਵਾਲੇ  ਪਾਣੀ  ਦੀ ਸਮੱਸਿਆ ਦੇ ਹੱਲ  ਲਈ  ਕੈਬਨਿਟ  ਮੰਤਰੀ  ਡਾਕਟਰ  ਬਲਜੀਤ  ਕੌਰ  ਦੇ ਯਤਨਾਂ  ਸਦਕਾ 25 ਕਰੋੜ  ਰੁਪਏ ਖਰਚ  ਕੀਤੇ  ਜਾ  ਰਹੇ  ਹਨ। ਇਸ ਦੇ  ਚਲਦੇ  ਉਨ੍ਹਾਂ  ਵਲੋਂ  ਅੱਜ  ਸਿੱਧੀ  ਨਹਿਰ ਤੋਂ  ਵਾਟਰ ਵਰਕਸ  ਤੱਕ ਕਰੀਬ 12 ਕਰੋੜ ਦੀ  ਲਾਗਤ  ਨਾਲ ਸਾਢੇ 8 ਕਿਲੋਮੀਟਰ  ਲੰਮੀ  ਪੈਣ ਵਾਲੀ ਪਾਇਪ ਲਾਈਨ ਦੇ  ਕੰਮ  ਦੀ  ਸ਼ੁਰੂਆਤ  ਕਰਵਾਈ। ਮੀਡੀਆ  ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਮਲੋਟ ਸ਼ਹਿਰ  ਵਾਸੀਆਂ  ਦੇ ਪੀਣ  ਵਾਲੇ  ਪਾਣੀ  ਦੀ  ਸਮੱਸਿਆ  ਦਾ  ਪੱਕਾ ਹੱਲ  ਹੋਵੇਗਾ।
ਸ਼੍ਰੋਮਣੀ ਅਕਾਲੀ  ਦਲ  ਵਲੋਂ ਪਾਵਰ ਕੱਟਾਂ ਨੂੰ  ਲੈ  ਕੇ  ਦਿਤੇ  ਜਾ  ਰਹੇ  ਧਰਨੇ ਬਾਰੇ ਉਨ੍ਹਾਂ  ਕਿਹਾ  ਕੇ ਕੰਮ  ਦੌਰਾਨ  ਕਿਸੇ  ਸਮੇਂ  ਮੁਸਕਲ  ਆ  ਸਕਦੀ  ਪਰ  ਹੁਣ  ਸਹੀ ਚੱਲ ਰਿਹਾ  ਇਨ੍ਹਾਂ ਨੂੰ  ਬਿਨਾਂ  ਵਜ੍ਹਾ  ਧਰਨੇ ਦੇਣ  ਦੀ  ਆਦਤ  ਹੈ। 1 ਮਈ  ਦੇ  ਹੋਣ  ਵਾਲੇ ਇਜਲਾਸ ਬਾਰੇ ਉਨ੍ਹਾਂ ਦੱਸਿਆ ਕੇ ਵੱਖ  ਵੱਖ  ਪਾਰਟੀਆਂ  ਨੇ  ਆਪ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ  ਜਿਸ ਵਿਚ ਭਾਜਪਾ ਦਾ  ਅਹਿਮ ਰੋਲ ਰਿਹਾ। ਅਸੀਂ  ਪਹਿਲਾਂ  ਵੀ  ਆਪ੍ਰੇਸ਼ਨ ਲੋਟਸ  ਖਿਲਾਫ  ਅਵਾਜ  ਚੁੱਕਦੇ  ਰਹੇ  ਹਾਂ ਅਤੇ ਅੱਗੇ ਵੀ ਅਵਾਜ਼  ਚੁੱਕਦੇ ਰਹਾਂਗੇ।

LEAVE A REPLY

Please enter your comment!
Please enter your name here