ਸੰਗਰੂਰ ਦੇ ਸੈਟੇਲਾਈਟ ਪੀਜੀਆਈ ਸਾਹਮਣੇ ਖੁਦਕੁਸ਼ੀ ਦੀ ਕੋਸ਼ਿਸ਼/ ਸਕਿਉਰਟੀ ਗਾਰਡ ਨੇ ਨਿਗਲੀ ਜ਼ਹਿਰੀਲੀ ਦਵਾਈ/ ਹਸਪਤਾਲ ਪ੍ਰਸ਼ਾਸਨ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ

0
2

ਸੰਗਰੂਰ ਸਥਿਤ PGI ਸੈਟੇਲਾਈਟ ਹਸਪਤਾਲ ਦੇ ਬਾਹਰ ਇਕ ਸਕਿਉਰਟੀ ਗਾਰਡ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੁਢਲਾਡਾ ਨਾਲ ਸਬੰਧਤ ਨੌਜਵਾਨ ਹਸਪਤਾਲ ਵਿਖੇ ਸਕਿਉਰਟੀ ਗਾਰਡ ਵਜੋਂ ਤੈਨਾਤ ਸੀ। ਉਸ ਨੇ ਜ਼ਹਿਰੀਲੀ ਦਵਾਈ ਨਿਗਲਣ ਤੋਂ ਪਹਿਲਾਂ ਨੋਟ ਲਿਖ ਕੇ ਪ੍ਰਸ਼ਾਸਨ ਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜਾਮ ਲਾਏ। ਨੌਜਵਾਨ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸੰਗਰੂਰ ਸੁਖਦੇਵ ਸਿੰਘ ਡੀਐਸਪੀ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਸਦਰ ਪੁਲਿਸ ਸਟੇਸ਼ਨ ਕੋਲ ਸਵੇਰੇ 8 ਵਜੇ ਤਲਾਹ ਆਈ ਸੀ ਕਿ ਬੁਢਲਾਡਾ ਦਾ ਰਹਿਣ ਵਾਲੇ ਨੌਜਵਾਨ  ਨੇ ਕੋਈ ਜ਼ਹਰੀਲੀ ਵਸਤੂ ਨਿਕਲ ਲਈ ਹੈ।  ਪੁਲਿਸ ਪੂਰੀ ਜਾਂਚ ਕਰ ਰਹੀ ਹੈ ਜਿਸ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here