ਪੰਜਾਬ ਫਿਰੋਜ਼ਪੁਰ ’ਚ ਘੋੜਾ ਟਰਾਲਾ ਤੇ ਟਰੱਕ ਵਿਚਾਲੇ ਟੱਕਰ/ ਟੱਕਰ ਬਾਦ ਦੋਵੇਂ ਵਾਹਨਾਂ ਨੂੰ ਲੱਗੀ ਅੱਗ/ ਜਿੰਦਾ ਸੜਿਆ ਡਰਾਈਵਰ, ਪੁਲਿਸ ਕਰ ਰਹੀ ਜਾਂਚ By admin - April 30, 2026 0 2 Facebook Twitter Pinterest WhatsApp ਫਿਰੋਜ਼ਪੁਰ ਫਾਜ਼ਿਲਕਾ ਰੋਡ ਉਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇਕ ਘੋੜਾ ਟਰਾਲਾ ਅਤੇ ਟਰੱਕ ਦੀ ਆਹਮੋ –ਸਾਹਮਣੀ ਟੱਕਰ ਹੋ ਗਈ। ਟੱਕਰ ਐਨੀ ਜਬਰਦਸਤ ਸੀ ਕਿ ਦੋਵੇਂ ਟਰੱਕਾਂ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਘੋੜਾ ਟਰਾਲਾ ਦਾ ਡਰਾਈਵਰ ਅੱਗ ਦੀ ਲਪੇਟ ਵਿਚ ਆ ਗਿਆ, ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਹੈ। ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਅੱਗ ਤੇ ਕਾਬੂ ਪਿਆ।। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸੈਨੀਟਰੀ ਦੇ ਸਮਾਨ ਨਾਲ ਲੱਦਿਆ ਹੋਇਆ ਘੋੜਾ ਟਰਾਲਾ ਰਾਜਸਥਾਨ ਦੀ ਤਰਫੋਂ ਰਿਹਾ ਸੀ ਅਤੇ ਇੱਕ ਟਰੱਕ ਫਿਰੋਜ਼ਪੁਰ ਛਾਉਣੀ ਦੇ ਪਾਸੋਂ ਫਾਜ਼ਿਲਕਾ ਸਾਈਡ ਨੂੰ ਜਾ ਰਿਹਾ ਸੀ ਤਾਂ ਪਿੰਡ ਖਲਚੀਆਂ ਦੇ ਨੇੜੇ ਘੋੜਾ ਟਰਾਲਾ ਅਤੇ ਟਰੱਕ ਦੀ ਆਹਮਣੇ ਸਾਹਮਣੇ ਜਬਰਦਸਤ ਟੱਕਰ ਹੋ ਗਈ। ਟੱਕਰ ਇਨੀ ਜ਼ਬਰਦਸਤੀ ਕੀ ਦੋਨਾਂ ਟਰੱਕਾਂ ਵਿੱਚ ਅੱਗ ਲੱਗ ਗਈ ਅਤੇ ਦੋਨੋਂ ਟਰੱਕ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਟਰੱਕ ਸੜ ਕੇ ਪਿੰਜਰ ਹੀ ਬਣ ਗਏ ਨੇ। ਟੱਕਰ ਇੰਨੀ ਜ਼ਬਰਦਸਤ ਸੀ ਕਿ ਫਾਜ਼ਿਲਕਾ ਸਾਈਡ ਤੋਂ ਆ ਰਹੇ ਘੋੜਾ ਟਰਾਲਾ ਦਾ ਡਰਾਈਵਰ ਵਿੱਚ ਹੀ ਫਸ ਗਿਆ ਜੋ ਕਿ ਦੋਨਾਂ ਟਰੱਕਾਂ ਨੂੰ ਅੱਗ ਲੱਗਣ ਕਾਰਨ ਉਹ ਵਿੱਚ ਹੀ ਜਿੰਦਾ ਸੜ ਗਿਆ ਜਦਕਿ ਦੂਜੇ ਟਰੱਕ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਪਰ ਲੋਕਾਂ ਨੇ ਉਸ ਨੂੰ ਬਾਹਰ ਕੱਢ ਲਿਆ ਅਤੇ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅੱਗ ਲੱਗਣ ਦੀ ਜਾਣਕਾਰੀ ਫਾਈਰ ਬ੍ਰਿਗੇਡ ਨੂੰ ਵੀ ਦਿੱਤੀ ਗਈ, ਮੌਕੇ ਤੇ ਫਾਇਰ ਬ੍ਰਿਗੇਡ ਬੁਲਾਈ ਗਈ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਬਹੁਤ ਮੁਸ਼ਕਿਲ ਅੱਗ ਉੱਪਰ ਕਾਬੂ ਪਾਇਆ ਪਰ ਦੋਨੋਂ ਗੱਡੀਆਂ ਫਿਰ ਵੀ ਸੜ ਕੇ ਸੁਆਹ ਹੋ ਗਈਆਂ ਕਈ ਘੰਟੇ ਤੱਕ ਹਾਈਵੇ ਜਾਮ ਰਿਹਾ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਦੱਸਿਆ ਹੈ ਕਿ ਇਸ ਵਿੱਚ ਇੱਕ ਦੀ ਮੌਤ ਹੋਈ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਕਿਸ ਦੀ ਗਲਤੀ ਨਾਲ ਹਾਦਸਾ ਵਾਪਰਿਆ ਜਾਂਚ ਤੋਂ ਬਾਅਦ ਹੀ ਬੰਦੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਸਵੇਰੇ ਤੜਕੇ ਸਾਢੇ ਵਜੇ ਦੇ ਕਰੀਬ ਵਾਪਰਿਆ ਗਨੀਮਤ ਰਹੀ ਕੀ ਜਿਸ ਜਗ੍ਹਾ ਇਹ ਹਾਦਸਾ ਹੋਇਆ ਉੱਥੇ ਸੜਕ ਉੱਪਰ ਵੀ ਕਈ ਘਰ ਤੇ ਦੁਕਾਨਾਂ ਹਨ।