ਪੰਜਾਬ ਗੁਰਪ੍ਰੀਤ ਗੋਪੀ ਦੀ ਗ੍ਰਿਫਤਾਰ ਮਾਮਲੇ ’ਚ ਨਵਾਂ ਮੋੜ/ ਪਰਿਵਾਰ ਦੇ ਪਿੰਡ ਵਾਸੀਆਂ ਨੇ ਦੱਸਿਆ ਨਿਰਦੋਸ਼/ ਨਿਰਪੱਖ ਜਾਂਚ ਕਰ ਕੇ ਇਨਸਾਫ ਦੇਣ ਦੀ ਕੀਤੀ ਮੰਗ By admin - April 29, 2026 0 2 Facebook Twitter Pinterest WhatsApp ਪਟਿਆਲਾ ਪੁਲਿਸ ਵੱਲੋਂ ਰਾਜਪੁਰ ਬੰਬ ਧਮਾਕਾ ਮਾਮਲੇ ਵਿਚ ਤਰਨ ਤੋਂ ਗ੍ਰਿਫਤਾਰ ਕੀਤੇ ਗਏ ਗੁਰਪ੍ਰੀਤ ਗੋਪੀ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਗੁਰਪ੍ਰੀਤ ਸਿੰਘ ਦੇ ਪਰਿਵਾਰ ਦੇ ਪਿੰਡ ਵਾਸੀਆਂ ਨੇ ਗੁਰਪ੍ਰੀਤ ਗੋਪੀ ਨੂੰ ਬੇਕਸੂਰ ਦਸਦਿਆਂ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਗੁਰਪ੍ਰੀਤ ਗੋਪੀ ਦੀ ਪਤਨੀ ਦੇ ਦੱਸਣ ਮੁਤਾਬਕ ਉਸ ਦਾ ਪਤੀ ਨਿਰਦੋਸ਼ ਹੈ, ਇਸ ਲਈ ਉਸ ਨੂੰ ਛੇਤੀ ਰਿਹਾਅ ਕਰ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਫੌਜੀ ਨੇ ਵੀ ਗੁਰਪ੍ਰੀਤ ਸਿੰਘ ਗੋਪੀ ਨੂੰ ਬੇਕਸੂਰ ਦਸਦਿਆਂ ਮਾਮਲੇ ਦੀ ਨਿਰਪੱਖ ਜਾਂਚ ਮੰਗੀ ਹੈ। ਉਨ੍ਹਾਂ ਕਿਹਾ ਕਿ ਉਹ ਗੁਰਪ੍ਰੀਤ ਗੋਪੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਹ ਬੇਕਸੂਰ ਹੈ। ਉਨ੍ਹਾਂ ਸਰਕਾਰ ਤੋਂ ਗੋਪੀ ਸ਼ਮੂਲੀਅਤ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਗੁਰਪ੍ਰੀਤ ਸਿੰਘ ਨੂੰ ਛੇਤੀ ਰਿਹਾਅ ਕਰਨ ਦੀ ਮੰਗ ਕੀਤੀ ਹੈ।