ਪੰਜਾਬ ਗੁਰਦਾਸਪੁਰ ’ਚ ਲੁੱਕ ਵਿਛਾਉਣ ਵਾਲੀ ਮਸ਼ੀਨ ਨੂੰ ਅੱਗ/ ਮਜਦੂਰਾਂ ਨੇ ਲੋਕਾਂ ਦੀ ਮਦਦ ਨਾਲ ਪਾਇਆ ਕਾਬੂ/ ਮਸ਼ੀਨ ਤੇ ਗੱਡੀ ਨੂੰ ਪਹੁੰਚਿਆ ਨੁਕਸਾਨ By admin - April 29, 2026 0 1 Facebook Twitter Pinterest WhatsApp ਗੁਰਦਾਸਪੁਰ ਦੇ ਧਾਰੀਵਾਲ ਦੇ ਡੱਡਵਾਂ ਰੋਡ ਤੇ ਬੀਤੀ ਦੇਰ ਰਾਤ ਉਸ ਵੇਲੇ ਅਫਰਾ-ਤਫਰੀ ਵਾਲਾ ਮਾਹੌਲ ਬਣ ਗਿਆ ਜਦੋਂ ਇੱਥੇ ਸੜਕ ਬਣਾਉਣ ਦੇ ਚੱਲ ਰਹੇ ਕੰਮ ਦੌਰਾਨ ਲੁਕ ਵਿਛਾਉਣ ਵਾਲੀ ਮਸ਼ੀਨ ਅਤੇ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਮਜਦੂਰਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕੁੱਝ ਹੀ ਸਮੇਂ ਬਾਦ ਭਿਆਨਕ ਰੂਪ ਅਖਤਿਆਰ ਕਰ ਗਈ। ਇਸ ਤੋਂ ਬਾਅਦ ਸੜਕ ਬਣਾਉਣ ਦੇ ਕੰਮ ਵਿਚ ਲੱਗੇ ਮਜਦੂਰਾਂ ਨੇ ਸਥਾਨਕ ਵਾਸੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਘਟਨਾ ਸਥਾਨ ਦੇ ਦੋਵੇਂ ਪਾਸੇ ਮਾਰਕੀਟ ਤੇ ਰਿਹਾਇਸ਼ੀ ਇਲਾਕਾ ਸੀ। ਅੱਗ ਤੇ ਛੇਤੀ ਕਾਬੂ ਪਾ ਲੈਣ ਕਾਰਨ ਵੱਡਾ ਹਾਦਸਾ ਟੱਲ ਗਿਆ ਹੈ। ਦੱਸਣਾ ਬਣਦਾ ਹੈ ਕਿ ਰਾਤ ਵੇਲੇ ਸੜਕ ਬਣਾਉਣ ਵੇਲੇ ਸਿਰਫ ਮਜ਼ਦੂਰ ਹੀ ਮੌਕੇ ਤੇ ਮੌਜੂਦ ਸਨ ਜਦਕਿ ਕੋਈ ਵੀ ਅਧਿਕਾਰੀ ਜਾਂ ਠੇਕੇਦਾਰ ਦਾ ਆਦਮੀ ਸੜਕ ਦਾ ਨਿਰੀਖਣ ਕਰਨ ਲਈ ਉੱਥੇ ਮੌਜੂਦ ਨਹੀਂ ਸੀ। ਮੌਕੇ ਤੇ ਪਹੁੰਚੇ ਸ਼ਿਵ ਸੈਨਾ ਆਗੂ ਰੋਹਿਤ ਅਬਰੋਲ ਨੇ ਕਿਹਾ ਕਿ ਮੌਕੇ ਤੇ ਮੌਜੂਦ ਮਜ਼ਦੂਰ ਇੱਕ ਘੰਟਾ ਆਪ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਕਿਸੇ ਨੇ ਫਾਇਰ ਬ੍ਰਿਗੇਡ ਤੱਕ ਨੂੰ ਸੂਚਨਾ ਦੇਣਾ ਜ਼ਰੂਰੀ ਨਹੀਂ ਸਮਝਿਆ , ਇਸ ਨੂੰ ਇੱਕ ਲਾਪਰਵਾਹੀ ਹੀ ਕਿਹਾ ਜਾਏਗਾ ਕਿਉਂਕਿ ਜੇਕਰ ਅੱਗ ਜਿਆਦਾ ਭੜਕ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।