ਪੰਜਾਬ ਬਾਗੀ ਰਾਜ ਸਭਾ ਮੈਂਬਰਾਂ ’ਤੇ ਭੜਕੇ ਮਾਲਵਿੰਦਰ ਕੰਗ/ ਪੰਜਾਬ ਨਾਲ ਦਗਾ ਕਮਾਉਣ ਦੇ ਲਾਏ ਇਲਜ਼ਾਮ/ ਪਾਰਟੀ ਦੇ ਹਰ ਪੱਖੋਂ ਇਕਜੁਟ ਹੋਣ ਦਾ ਦਾਅਵਾ By admin - April 27, 2026 0 3 Facebook Twitter Pinterest WhatsApp ਆਮ ਆਦਮੀ ਪਾਰਟੀ ਦੇ ਸਾਂਸਦ ਮਾਲਵਿੰਦਰ ਸਿੰਘ ਕੰਗ ਨੇ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿਚ ਜਾਣ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਮਾਲਵਿੰਦਰ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਨ੍ਹਾਂ ਨੂੰ ਰਾਜ ਸਭਾ ਮੈਂਬਰੀ ਨਾਲ ਨਿਵਾਜਿਆ ਸੀ ਪਰ ਇਨ੍ਹਾਂ ਨੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਕੇ ਭਾਜਪਾ ਵਿਚ ਜਾਣਾ ਚੁਣਿਆ ਹੈ। ਸਰਕਾਰ ਦੀ ਹੋਂਦ ਨੂੰ ਖਤਰੇ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਂਸਦ ਤੇ ਵਿਧਾਇਕ ਮੁਖ ਮੰਤਰੀ ਮਾਨ ਨਾਲ ਡੱਟ ਕੇ ਖੜ੍ਹੇ ਹਨ ਅਤੇ ਸਰਕਾਰ ਇਸੇ ਤਰ੍ਹਾਂ ਪੰਜਾਬ ਦੇ ਹਿੱਤਾਂ ਲਈ ਕੰਮ ਕਰਦੀ ਰਹੇਗੀ।