ਫਰੀਦਕੋਟ ਦੀ ਬੰਦ ਪਈ ਸ਼ੂਗਰ ਮਿੱਲ ਅੰਦਰ ਅੱਗ/ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਦ ਪਾਇਆ ਕਾਬੂ

0
2

ਫਰੀਦਕੋਟ ਵਿਚ ਅੱਜ ਉਸ ਵੇਲੇ ਅਫਰਾ ਤਫਰੀ ਵਾਲੇ ਹਾਲਾਤ ਬਣ ਗਏ ਜਦੋਂ ਇੱਥੇ ਬੰਦ ਪਈ ਸ਼ੂਗਰ ਮਿੱਲ ਅੰਦਰ ਉੱਗੇ ਸਰਕੰਡਿਆ ਨੂੰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਵੇਖਦੇ ਹੀ ਵੇਖਦੇ ਨੇੜਲੇ ਖੇਤਾਂ ਵਿਚ ਖੜ੍ਹੇ ਕਣਕ ਦੇ ਨਾੜ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ  ਮੁਸ਼ੱਕਤ ਤੋਂ ਬਾਦ ਅੱਗ ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਵੱਲੋਂ ਸਮਾਂ ਰਹਿੰਦੇ ਕਾਬੂ ਪਾ ਲੈਣ ਨਾਲ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫਰੀਦਕੋਟ ਦੇ ਜਹਾਜ਼ ਗਰਾਊਂਡ ਦੇ ਨੇੜੇ ਬਣੇ ਸੰਘਣੇ ਜੰਗਲ ’ਚ ਅਚਾਨਕ ਭਿਆਨਕ ਅੱਗ ਲੱਗ ਗਈ ਸੀ ਜਿਸ ਕਾਰਨ ਕਰੀਬ 250 ਏਕੜ ਤੱਕ ਦਾ ਜੰਗਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਸੀ। ਫਰੀਦਕੋਟ ਦੇ ਮਹਾਰਾਜਾ ਦੇ ਨਿੱਜੀ ਜਹਾਜ਼ ਅੱਡੇ ਦੇ ਆਲੇ-ਦੁਆਲੇ ਸਥਿਤ ਇਸ ਬੇਅਬਾਦ ਜਗ੍ਹਾ ’ਤੇ ਸੰਘਣਾ ਜੰਗਲ ਬਣਿਆ ਹੋਇਆ ਸੀ, ਜਿਸ ਨੂੰ ਅੱਗ ਨਾਲ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਸੀ।  ਇਸ ਅੱਗ ਨਾਲ ਜੰਗਲ ’ਚ ਰਹਿੰਦੇ ਅਨੇਕਾਂ ਦੁਰਲੱਭ ਪੰਛੀ ਅਤੇ ਜੰਗਲੀ ਜੀਵ ਝੁਲਸ ਗਏ ਸਨ।

LEAVE A REPLY

Please enter your comment!
Please enter your name here